1. ਹੇਠ ਲਿਖਿਆਂ ਵਿਚੋਂ ਇਕੱਠ-ਵਾਚਕ ਨਾਂਵ ਨਾਲ ਸੰਬੰਧਿਤ ਕਿਹੜਾ ਸ਼ਬਦ ਨਹੀਂ ਹੈ:
ਲਸ਼ਕਰ
ਇੱਜੜ
ਲਹਿਰਾਂ
ਡਾਰ
2. ਉਹ ਹਾਲੇ ਤੀਕ ਵੀ ਆਪਣੇ ਪੁਰਾਣੇ ਪਿੰਡ ਨੂੰ ਯਾਦ ਕਰਦੇ ਹਨ। ਵਾਕ ਵਿੱਚੋਂ ਸਹਾਇਕ ਕਿਰਿਆ ਦੀ ਪਛਾਣ ਕਰੋ।
ਹਨ
ਕਰਦੇ ਹਨ
ਹਾਲੇ ਤੀਕ
ਕਰਦੇ
3. ਹੇਠ ਲਿਖੇ ਮੁਹਾਵਰੇ ਦੇ ਅਰਥ ਦੇ ਆਧਾਰ ਤੇ ਸਹੀ ਚੋਣ ਕਰੋ।
ਜਾਣ-ਬੁੱਝ ਕੇ ਮੁਸੀਬਤ ਸਹੇੜਨੀ।
ਲੁੰਡੀ ਬੁੱਚੀ
ਉਖਲੀ ਵਿੱਚ ਸਿਰ ਦੇਣਾ
ਵਾਹ-ਦਾਹੀ
ਲਹੂ ਦਾ ਤਿਹਾਇਆ
4. ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਦੀ ਪਛਾਣ ਕਰੋ:
ਖੜ੍ਹੇ ਖੇਤ ਦੇ ਅੰਨ ਦਾ ਅੰਦਾਜਾ ਲਾਉਣਾ
ਕਣਕੱਛ
ਕਛਵਾਹਾ
ਕਛਣਾ
ਕਛਉਟੀ
5. ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ‘ਉਮੰਗ’ ਦਾ ਸਮਾਨਾਰਥਕ ਨਹੀ ਹੈ:
ਖਾਹਿਸ਼
ਇੱਛਾ
ਲਾਲਸਾ
ਲੱਜਾ