[PSSSB Research Assistant, 2025]
1. ‘----------- ਨੂੰ ਸੈਨਤ, ਗਧੇ ਨੂੰ ਡੰਡਾ’ ਅਖਾਣ ਨੂੰ ਹੇਠ ਲਿਖਿਆਂ ਵਿੱਚੋਂ ਚੋਣਵੇਂ ਸ਼ਬਦ ਨਾਲ ਪੂਰਾ ਕਰੋ।
ਸਾਖੀ
ਮੂਰਖ
ਆਕੀ
ਅਰਾਕੀ
2. ‘ਨਿਝੱਕ’ ਦਾ ਵਿਰੋਧੀ ਸ਼ਬਦ ਕੀ ਹੈ ?
ਹਿੰਮਤੀ
ਦਲੇਰ
ਸੰਗਾਊ
ਬੜਬੋਲਾ
3. ਹੇਠ ਲਿਖਿਆਂ ਵਿੱਚੋਂ ਸਹੀ ਸ਼ਬਦ ਜੋੜ ਦੱਸੋ।
ਖ਼ੁਦਗ਼ਰਜ਼ੀ
ਖੁਦਗਰਜੀ
ਖੁਦਗਰਜ਼ੀ
ਖ਼ੁਦਗਰਜ਼ੀ
4. ਕਿਹੜਾ ਸ਼ਬਦ ਨਾਂਵ ਅਤੇ ਕਿਰਿਆ ਦੋਵੇ ਹੈ?
ਕਰਨਾ
ਘੋਟਣਾ
ਪੜ੍ਹਣਾ
ਵੇਖਣਾ
5. ਹੇਠ ਲਿਖਿਆਂ ਵਿੱਚੋਂ ਸੰਬੰਧ-ਵਾਚਕ ਪੜਨਾਂਵ ਦੀ ਕਿਹੜੀ ਕਿਸਮ ਹੈ?
ਕਿਉਂਕਿ, ਤਾਂ ਜੋ
ਜੋ, ਜਿਹੜਾ, ਜਿਸ
ਦਾ, ਦੇ, ਦੀ
ਇਸ ਲਈ