21. ਗੜਵਾ ਜਾਂ ਕਮੰਡਲ ਦੇ ਅਰਥਾਂ ਵਜੋਂ ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਵਰਤਿਆ ਜਾ ਸਕਦਾ ਹੈ ?
ਗਡੂਆ
ਚਿਰਮਚੀ
ਬੱਠਲ
ਗੰਡ
22. ਗਰੀਬ ਜਾਂ ਕੰਗਾਲ ਦੇ ਅਰਥਾਂ ਵਜੋਂ ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਵਰਤਿਆ ਜਾ ਸਕਦਾ ਹੈ ?
ਮਸਕੀਨ
ਦੁਹਾਜੂ
ਬੇਰੋਜ਼ਗਾਰ
ਬਦਕਿਸਮਤ
23. ‘ਜਾਤ ਦੀ ਕੋਹੜ-ਕਿਰਲੀ ਸ਼ਤੀਰਾਂ ਨਾਲ ਜੱਫੇ' ਅਖਾਣ ਦਾ ਅਰਥ ਹੈ :
ਕਿਸੇ ਨੀਵੇਂ ਬੰਦੇ ਦਾ ਔਕਾਤ ਤੋਂ ਬਾਹਰਾ ਹੋ ਕੇ ਸੋਚਣਾ
ਛੋਟੀ-ਵੱਡੀ ਜਾਤ ਵਿਚ ਕੋਈ ਫਰਕ ਨਹੀਂ ਹੁੰਦਾ
ਵੱਡੇ ਬੰਦਿਆਂ ਦਾ ਕਾਰ-ਵਿਹਾਰ ਛੋਟਿਆਂ ਨਾਲ ਹੀ ਚਲਦਾ ਹੈ
ਛੋਟਾ ਬੰਦਾ ਛੇਤੀਂ ਰੰਗ ਬਦਲਦਾ ਹੈ
24. ਵਿਸ਼ਰਾਮ ਚਿੰਨ੍ਹਾਂ ਦੇ ਪੱਖੋਂ ਹੇਠ ਲਿਖਿਆਂ ਵਿਚੋਂ ਕਿਹੜਾ ਵਾਕ ਬਿਲਕੁਲ ਸਹੀ ਹੈ ?
ਰਾਮ ਦੇਵੀ ਨੇ ਹੱਥ ਨਾਲ ਇਸ਼ਾਰਾ ਕਰਦਿਆਂ ਕਿਹਾ, “ਵੀਰ ਰੋਟੀ ਪਾਈ ਛਕ ਕੇ ਜਾਣਾ।”
ਰਾਮ ਦੇਵੀ ਨੇ ਹੱਥ ਨਾਲ ਇਸ਼ਾਰਾ ਕਰਦਿਆਂ ਕਿਹਾ, “ਵੀਰ, ਰੋਟੀ-ਪਾਣੀ ਛਕ ਕੇ ਜਾਣਾ।”
ਰਾਮ ਦੇਵੀ ਨੇ ਹੱਥ ਨਾਲ ਇਸ਼ਾਰਾ ਕਰਦਿਆਂ ਕਿਹਾ, “ਵੀਰ ਰੋਟੀ ਪਾਈ ਛਕ ਕੇ ਜਾਣਾ”।
ਰਾਮ ਦੇਵੀ ਨੇ ਹੱਥ ਨਾਲ ਇਸ਼ਾਰਾ ਕਰਦਿਆਂ ਕਿਹਾ- ਵੀਰ, “ਰੋਟੀ-ਪਾਈ ਛਕ ਕੇ ਜਾਣਾ।”
25. ‘ਗੁਰਵਿੰਦਰ ਕਿਤਾਬ ਲੈਣ ਬਜ਼ਾਰ ਗਿਆ ਸੀ' ਵਾਕ ਦਾ ਸ਼ੁੱਧ ਅੰਗਰੇਜ਼ੀ ਅਨੁਵਾਦ ਹੈ :
Gurvinder has gone to the market to buy a book.
Gurvinder was gone to the market to buy a book.
Gurvinder had gone to the market to buy a book.
Gurvinder gone to the market to buy a book.