[PSSSB Law Officer, 2026]
1. ‘ਸਾਡੇ ਦਾਦਾ ਜੀ ਰੋਜ਼ਾਨਾ ਤੁਰ ਲਿਆ ਕਰਦੇ ਸਨ।’ ਵਾਕ ਵਿੱਚ ਮੁੱਢਲੀ ਸੰਚਾਲਕ ਕਿਰਿਆ ਕਿਹੜੀ ਹੈ?
ਤੁਰ
ਲਿਆ
ਸਨ
ਕਰਦੇ
2. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਦਾ ਇਸਤਰੀ ਲਿੰਗ ਰੂਪ ਅੰਤ ਵਿੱਚ ‘ਕੰਨਾ ਅਤੇ ਣੀ’ ਲਾ ਕੇ ਬਣਦਾ ਹੈ?
ਕੁੜਮ
ਰਾਗ
ਸੇਠ
ਹਲਵਾਈ
3. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ-ਜੁੱਟ ਸਮਾਨਾਰਥਕ ਸ਼ਬਦਾਂ ਦੀ ਮਿਸਾਲ ਪੇਸ਼ ਨਹੀ ਕਰਦਾ?
ਤਰੁੱਟੀ-ਉਕਾਈ
ਮੰਤਵ-ਮਾਅਨਾ
ਤਸਕੀਨ-ਦਿਲਾਸਾ
ਸੂਮ-ਸਖੀ
4. ਆਪਣੇ ਲਈ ਕਿਸੇ ਦੇ ਕੀਤੇ ਨੂੰ ਨਾ ਜਾਣਨ ਵਾਲੇ ਨੂੰ ਕੀ ਕਹਿੰਦੇ ਹਨ?
ਕ੍ਰਿਤੱਗ
ਗੱਦਾਰ
ਅਕ੍ਰਿਤਘਣ
ਧੋਖੇਬਾਜ਼
5. My servant does not know how to swim. ਵਾਕ ਦਾ ਸ਼ੁੱਧ ਪੰਜਾਬੀ ਅਨੁਵਾਦ ਕਿਹੜਾ ਹੈ?
ਮੇਰੇ ਨੌਕਰ ਨੂੰ ਤਰਨਾ ਨਹੀਂ ਆਉਂਦਾ।
ਮੇਰਾ ਨੌਕਰ ਨਹੀਂ ਜਾਣਦਾ ਕਿ ਕਿਵੇਂ ਤਰਿਆ ਜਾਂਦਾ ਹੈ।
ਮੇਰਾ ਨੌਕਰ ਨਹੀਂ ਜਾਣਦਾ ਕਿ ਕਿਵੇਂ ਤੁਰਿਆ ਜਾਂਦਾ ਹੈ।
ਸਾਡਾ ਨੌਕਰ ਤੈਰਨਾ ਨਹੀਂ ਜਾਣਦਾ।