[PSSSB Revenue Patwari, 2023]
46. ਗੁਰਮੁਖੀ ਵਰਨਮਾਲਾ ਦੀ ‘ਨਵੀਨ ਟੋਲੀ/ਵਰਗ’ ਦਾ ਕਿਹੜਾ ਅੱਖਰ ਸਭ ਤੋਂ ਅੰਤ ਵਿੱਚ ਵਰਨਮਾਲਾ ਵਿੱਚ ਸ਼ਾਮਲ ਕੀਤਾ ਗਿਆ?
ਲ
ਜ਼
ਫ਼
ਗ਼
47. ‘ਮਾਲਕ ਨੇ ਨੌਕਰਾਣੀ ਨੂੰ ਨੌਕਰੀ ਤੋਂ ਕੱਢ ਦਿੱਤਾ’ ਵਾਕ ਦਾ ਲਿੰਗ ਬਦਲ ਕੇ ਬਣਨ ਵਾਲ਼ਾ ਸਹੀ ਵਾਕ ਚੁਣੋ
ਮਾਲਕਣ ਨੇ ਨੌਕਰਾਣੀ ਨੂੰ ਨੌਕਰੀ ਤੋਂ ਕੱਢ ਦਿੱਤਾ
ਮਾਲਕ ਨੇ ਨੌਕਰ ਨੂੰ ਨੌਕਰੀ ਤੋਂ ਕੱਢ ਦਿੱਤਾ
ਮਾਲਕਣ ਨੇ ਨੌਕਰ ਨੂੰ ਨੌਕਰੀ ਤੋਂ ਕੱਢ ਦਿੱਤਾ
ਇਹਨਾਂ ਵਿੱਚੋਂ ਕੋਈ ਵੀ ਨਹੀਂ
48. ‘ਮਾਮਾ ਜੀ ਤੇ ਭੂਆ ਜੀ ਕੱਲ੍ਹ ਆਉਣਗੇ’ ਵਾਕ ਦਾ ਲਿੰਗ ਬਦਲ ਕੇ ਬਣਨ ਵਾਲ਼ਾ ਸਹੀ ਵਾਕ ਚੁਣੋ
ਮਾਮਾ ਜੀ ਤੇ ਮਾਮੀ ਜੀ ਕੱਲ੍ਹ ਆਉਣਗੇ
ਮਾਮੀ ਜੀ ਤੇ ਫੁੱਫੜ ਜੀ ਕੱਲ੍ਹ ਆਉਣਗੇ
ਮਾਮਾ ਜੀ ਤੇ ਫੁੱਫੜ ਜੀ ਕੱਲ੍ਹ ਆਉਣਗੇ
49. ‘ਸ਼ਹਿਨਸ਼ਾਹ’ ਸ਼ਬਦ ਦਾ ਬਹੁ-ਵਚਨ ਕੀ ਹੈ?
ਸ਼ਹਿਨਸ਼ਾਹਾਂ
ਸ਼ਹਿਨਸ਼ਾਹਾ
ਸ਼ਹਿਨਸ਼ਾਹੀ
ਸ਼ਹਿਨਸ਼ਾਹਤ
50. ਪੰਜਾਬੀ ਭਾਸ਼ਾ ਦੇ ਕੁਝ ਸ਼ਬਦਾਂ ਜਿਵੇਂ: ਵਿੱਚ, ਉੱਤੇ ਆਦਿ ਨੂੰ ਲਿਖਤ ਰੂਪ ਦਿੰਦੇ ਸਮੇਂ, ਦਾ ਜਦੋਂ ਪਹਿਲਾ ਅੱਖਰ ਛੱਡ ਕੇ ਲਿਖਿਆ ਜਾਵੇ ਤਾਂ ਉਸ ਅੱਖਰ ਦੀ ਥਾਂ ਕਿਹੜਾ ਵਿਸਰਾਮ ਚਿੰਨ੍ਹ ਪਾਇਆ ਜਾਂਦਾ ਹੈ?
ਛੁੱਟ ਮਰੋੜੀ
ਬਰੈਕਟ
ਡੈਸ਼
ਦੁਬਿੰਦੀ