[PSSSB Revenue Patwari, 2023]
1. ‘ਖ਼ਬਰਦਾਰ! ਅੱਗੇ ਪਹਾੜਾਂ ਤੋਂ ਪੱਥਰ ਡਿੱਗਦੇ ਹਨ’ ਵਾਕ ਵਿੱਚ ‘ਖ਼ਬਰਦਾਰ’ ਸ਼ਬਦ ਵਿਸਮਿਕ ਦੀ ਕਿਹੜੀ ਕਿਸਮ ਦਾ ਸ਼ਬਦ ਹੈ?
ਅਸੀਸ-ਵਾਚਕ ਵਿਸਮਿਕ
ਸੰਬੋਧਨੀ ਵਿਸਮਿਕ
ਸੂਚਨਾ-ਵਾਚਕ ਵਿਸਮਿਕ
ਹੈਰਾਨੀ ਵਾਚਕ-ਵਿਸਮਿਕ
2. ‘ਹਾਥੀਆਂ ਦੇ ਰੱਖਣ ਦੀ ਜਗ੍ਹਾ’ ਲਈ ਵਰਤੇ ਜਾਂਦੇ ਸ਼ਬਦ ਦਾ ਸ਼ੁੱਧ ਰੂਪ ਚੁਣੋ:
ਫੀਲਖਾਨਾ
ਫ਼ੀਲਖਾਨਾ
ਫੀਲਖ਼ਾਨਾ
ਫ਼ੀਲਖ਼ਾਨਾ
3. ਸ਼ੁੱਧ ਵਾਕ ਚੁਣੋ:
ਪੀਆਂ ਝੁਟ ਰਹੀਆਂ ਕੁੜੀਆਂ ਹਨ
ਪੀਘਾਂ ਰਹੀਆਂ ਕੁੜੀਆਂ ਹਨ ਝੂਟ
ਕੁੜੀਆਂ ਪੀਘਾਂ ਝੂਟ ਰਹੀਆਂ ਹਨ
ਰਹੀਆਂ ਹਨ ਝੂਟ ਕੁੜੀਆਂ ਪੀਘਾਂ
4. ਸਹੀ ਸ਼ਬਦ-ਜੋੜ ਚੁਣੋ
ਉਪਲਬਧ
ਉੱਪਲਬਧ
ਉਪਲਬੱਧ
ਉਪਲੱਬਧ
5. ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਸ਼ਬਦ ‘Estate Officer’ ਦੇ ਅਰਥਾਂ ਨੂੰ ਪ੍ਰਗਟਾਉਂਦਾ ਹੈ?
ਮਿਲਖ ਅਫ਼ਸਰ
ਅਮਲਾ-ਅਫ਼ਸਰ
ਭੌਂ-ਪ੍ਰਾਪਤੀ ਅਫ਼ਸਰ
ਭੌਂ-ਸੁਧਾਰ ਅਫ਼ਸਰ