[PSSSB Restorer 2023]
1. ‘ਲੋਕ ਪਹਾੜਾਂ ਉੱਪਰ ਪ੍ਰਕਿਰਤੀ ਵਿਚਲੀ ਕੁਦਰਤੀ ਸੁੰਦਰਤਾਂ ਨੂੰ ਮਾਣ ਕੇ ਖੁਸ਼ ਹੁੰਦੇ ਹਨ।’ ਵਾਕ ਵਿੱਚ ਕਿੰਨੇ ਨਾਂਵ ਸ਼ਬਦ ਹਨ?
6
4
3
5
2. ਪੁਰਖਵਾਚਕ ਕਿਸ ਸ਼ਬਦ ਸ੍ਰੇਣੀ ਦੀ ਕਿਸਮ ਹੈ?
ਨਾਂਵ
ਪੜਨਾਂਵ
ਕਿਰਿਆ
ਨਾਂਵ ਅਤੇ ਪੜਨਾਂਵ ਦੋਵਾਂ ਦੀ
3. ਅਕਰਮਕ ਕਿਰਿਆ ਤੋਂ ਕੀ ਭਾਵ ਹੈ?
ਵਾਕ ਵਿੱਚ ਜਿਹੜੀ ਕਿਰਿਆ ਕਰਤਾ ਤੋਂ ਬਿਨਾਂ ਆਵੇ।
ਵਾਕ ਵਿੱਚ ਜਿਹੜੀ ਕਿਰਿਆ ਕਰਤਾ ਅਤੇ ਕਰਮ ਤੋਂ ਬਿਨਾਂ ਆਵੇ।
ਵਾਕ ਵਿੱਚ ਜਿਹੜੀ ਕਿਰਿਆ ਕਰਮ ਤੋਂ ਬਿਨਾ ਆਵੇ।
ਵਾਕ ਵਿੱਚ ਜਿਹੜੀ ਕਿਰਿਆ ਕਰਮ ਤੋਂ ਬਿਨਾਂ ਨਾ ਆਵੇ।
4. ਰਵਾਇਤ, ਭਾਵ, ਵੱਟ, ਪਸ਼ੂ ਧਰਤੀ, ਕੁਦਰਤ, ਮਿਹਨਤ, ਹਿੰਮਤ, ਪੰਛੀ, ਹਾਰ ਨਾਂਵ ਸ਼ਬਦਾਂ ਵਿੱਚੋਂ ਕਿਹੜੇ ਸ਼ਬਦ ਹਨ ਜੋ ਪੁਲਿੰਗ ਅਤੇ ਇਸਤਰੀ ਲਿੰਗ ਦੋਵਾਂ ਰੂਪਾਂ ਵਿੱਚ ਵਰਤੇ ਜਾਂਦੇ ਹਨ?
ਭਾਵ, ਵੱਟ, ਪਸ਼ੂ, ਪੰਛੀ, ਹਾਰ
ਵੱਟ, ਪਸ਼ੂ, ਪੰਛੀ, ਹਾਰ
ਪਸ਼ੂ, ਪੰਛੀ
ਵੱਟ, ਹਾਰ
5. ਅਜਿਹੇ ਕਿਹੜੇ ਸ਼ਬਦ ਹਨ ਜਿਨ੍ਹਾਂ ਦਾ ਉਹਨਾਂ ਦੇ ਸਧਾਰਨ ਰੂਪ ਵਿੱਚ ਇੱਕਵਚਨੀ ਅਤੇ ਬਹੁਵਚਨੀ ਰੂਪ ਸਮਾਨ ਹੁੰਦਾ ਹੈ?
ਅਜਿਹੇ ਇਸਤਰੀ ਲਿੰਗ ਸ਼ਬਦ ਜਿਨ੍ਹਾਂ ਦੇ ਪਿੱਛੇ ਬਿਹਾਰੀ ਲੱਗਦੀ ਹੈ।
ਅਜਿਹੇ ਇਸਤਰੀ ਲਿੰਗ ਸ਼ਬਦ ਜਿਨ੍ਹਾਂ ਦੇ ਪਿੱਛੇ ਬਿਹਾਰੀ ਦੀ ਥਾਂ ਕੋਈ ਹੋਰ ਮਾਤਰਾ ਲੱਗਦੀ ਹੈ।
ਅਜਿਹੇ ਪੁਲਿੰਗ ਸ਼ਬਦ ਜਿੰਨ੍ਹਾਂ ਦੇ ਪਿੱਛੇ ਕੰਨਾ ਲੱਗਦਾ ਹੈ।
ਅਜਿਹੇ ਪੁਲਿੰਗ ਸ਼ਬਦ ਜਿੰਨ੍ਹਾਂ ਦੇ ਪਿੱਛੇ ਕੰਨੇ ਦੀ ਥਾਂ ਕੋਈ ਹੋਰ ਮਾਤਰਾ ਲੱਗਦੀ ਹੈ।