[PSSSB Revenue Patwari, 2023]
41. ‘ਆਵਲੀ’ ਪਿਛੇਤਰ ਲੱਗ ਕੇ ਬਣਨ ਵਾਲ਼ਾ ਸਹੀ ਸ਼ਬਦ ਚੁਣੋ:
ਸਾਲ਼ੀ
ਸ਼ਬਦਾਵਲੀ
ਸੁਆਲ਼ਦੀ
ਚਾਲੀ
42. ‘ਸਬ’ ਅਗੇਤਰ ਲੱਗ ਕੇ ਬਣਨ ਵਾਲ਼ਾ ਸਹੀ ਸ਼ਬਦ ਚੁਣੋ:
ਸਬਕ
ਸਬਜ਼
ਸਬਰ
ਸਬਕਮੇਟੀ
43. ‘ਲਾ’ ਅਗੇਤਰ ਲੱਗ ਕੇ ਬਣਨ ਵਾਲ਼ਾ ਸਹੀ ਸ਼ਬਦ ਚੁਣੋ:
ਲਾਹਣ
ਲਾਹੌਰ
ਲਾਇਲਾਜ
ਲਾਈਨ
44. ਵਿਆਕਰਨ ਅਨੁਸਾਰ ਸਾਰਥਕ ਸ਼ਬਦ ਕਿੰਨੀ ਕਿਸਮ ਦੇ ਹੁੰਦੇ ਹਨ?
ਪੰਜ
ਅੱਠ
ਦਸ
ਬਾਰਾਂ
45. ਗੁਰਮੁਖੀ ਵਰਨਮਾਲਾ ਵਿੱਚ ‘ਸ਼’ ਚਿੰਨ੍ਹ/ਅੱਖਰ ਕਿਹੜੀ ਭਾਸ਼ਾ/ਕਿਹੜੀਆਂ ਭਾਸ਼ਾਵਾਂ ਵਿੱਚੋਂ ਲਏ ਸ਼ਬਦਾਂ ਦੇ ਉਚਾਰਨ ਨੂੰ ਸਹੀ ਰੂਪ ਵਿੱਚ ਪ੍ਰਗਟਾਉਣ ਲਈ ‘ਨਵੀਨ ਵਰਗ’ ਵਿੱਚ ਸ਼ਾਮਲ ਕੀਤਾ ਗਿਆ? ਸਹੀ ਵਿਕਲਪ ਚੁਣੋ।
ਉਰਦੂ
ਫ਼ਾਰਸੀ
ਹਿੰਦੀ ਅਤੇ ਸੰਸਕ੍ਰਿਤ
ਉਪਰੋਕਤ ਸਾਰੀਆਂ ਹੀ