[PSSSB Revenue Patwari, 2023]
31. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ‘ਵੱਡੀ ਤੱਕੜੀ' ਦਾ ਸਮਾਨਾਰਥਕ ਸ਼ਬਦ ਹੈ :
ਸੂਈ
ਸੂਆ
ਕੰਡਾ
ਸੂਲ
32. ਹੇਠ ਲਿਖਿਆਂ ਵਿੱਚੋਂ ਸਹੀ ਵਿਰੋਧੀ ਸ਼ਬਦ ਜੋੜਾ ਚੁਣੋ :
ਦੂਰ/ਪਰੇ
ਰਾਤ/ਹਨੇਰਾ
ਸੂਰਜ/ਧੁੱਪ
ਵੱਸਣਾ/ਉੱਜੜਨਾ
33. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ‘ਪ੍ਰਤੱਖ/ਪ੍ਰਗਟ’ ਦਾ ਸਮਾਨਾਰਥਕ ਹੈ?
ਜੌਹਰ
ਜ਼ਾਹਰ
ਜ਼ਾਹਦ
ਜਾਹਲ
34. ਹੇਠ ਦਿੱਤੇ ਵਿਕਲਪਾਂ ਵਿੱਚੋਂ ਮੁਹਾਵਰਾ ‘ਹੱਦ ਮੁਕਾ ਦੇਣਾ’ ਲਈ ਢੁਕਵਾਂ ਅਰਥ ਚੁਣੋ :
ਕਮਾਲ ਕਰ ਦੇਣਾ
ਬਹੁਤ ਵੱਧ ਖ਼ਰਚ ਹੋਣਾ
ਜ਼ੁਲਮ ਹੋ ਜਾਣਾ
ਹੋਸ਼ ਗੁੰਮ ਹੋਣੇ
35. ‘ਨਖ਼ਰਾ ਕਰਨਾ ਜਾਂ ਘ੍ਰਿਣਾ ਕਰਨਾ' ਅਰਥਾਂ ਨੂੰ ਸਪਸ਼ਟ ਕਰਨ ਲਈ ਹੇਠ ਦਿੱਤਿਆਂ ਵਿੱਚੋਂ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ?
ਨਾਸਾਂ ਵਿੱਚ ਧੂੰ ਦੇਣਾ
ਨਾਸਾਂ/ਨੱਕ ਚਾੜ੍ਹਨਾ
ਨੱਕ ਰੱਖਣਾ
ਨੱਕ ਰਗੜਨਾ