36. ਨਿਮਨਲਿਖਿਤ ਵਾਕਾਂ ਵਿੱਚੋਂ ਸਹੀ ਵਿਸਰਾਮ ਚਿੰਨ੍ਹਾਂ ਵਾਲਾ ਕਿਹੜਾ ਹੈ?
ਵਾਹ, ਤੁਸੀਂ ਤਾਂ ਕਮਾਲ ਹੀ ਕਰ ਦਿੱਤੀ!
ਵਾਹ। ਤੁਸੀਂ ਤਾਂ ਕਮਾਲ ਹੀ ਕਰ ਦਿੱਤੀ।
ਮਾਲਣ ਨੇ ਵਾਹ, ਤੁਸੀਂ ਤਾਂ ਕਮਾਲ ਹੀ ਕਰ ਦਿੱਤੀ।
ਵਾਹ! ਤੁਸੀਂ ਤਾਂ ਕਮਾਲ ਹੀ ਕਰ ਦਿੱਤੀ!ਬਾਗ ਵਿਚੋਂ ਫੁੱਲ ਤੋੜਿਆ।
37. ‘Students were talking very loudly', ਵਾਕ ਦਾ ਸ਼ੁੱਧ ਪੰਜਾਬੀ ਰੂਪ ਹੈ:
ਵਿਦਿਆਰਥੀ ਬਹੁਤ ਉੱਚੀ ਗੱਲਾਂ ਕਰ ਰਹੇ ਸਨ।
ਵਿਦਿਆਰਥੀਆਂ ਨੇ ਬਹੁਤ ਉੱਚੀ ਗੱਲਾਂ ਕੀਤੀਆਂ ਸਨ।
ਵਿਦਿਆਰਥੀ ਬਹੁਤ ਉੱਚੀ ਸ਼ੋਰ ਪਾ ਰਹੇ ਸਨ।
ਵਿਦਿਆਰਥੀਆਂ ਨੇ ਬਹੁਤ ਉੱਚੀ ਗੱਲਾਂ ਕੀਤੀਆਂ।
38. ਨਿਮਨਲਿਖਿਤ ਵਾਕਾਂ ਵਿੱਚੋਂ ਅੰਕ, ਮਹੀਨੇ ਅਤੇ ਦਿਨਾਂ ਦੇ ਸ਼ੁੱਧ ਪੰਜਾਬੀ ਰੂਪਾਂ ਵਾਲ਼ੇ ਵਾਕ ਨੂੰ ਪਛਾਣੋ।
ਸਤਬੀਰ ਸਿਤੰਬਰ ਵਿੱਚ ਹਰ ਜੁਮੇ ਵਾਲ਼ੇ ਦਿਨ ਸਵੇਰੇ ਨੌ ਵਜੇ ਮੈਚ ਦੀ ਪ੍ਰੈਕਟਿਸ ਲਈ ਜਾਂਦਾ ਹੁੰਦਾ ਸੀ।
ਹਰਪ੍ਰੀਤ ਦਾ ਜਨਮ ਠਾਰਾਂ ਦਸੰਬਰ ਦਿਨ ਸ਼ੁੱਕਰਵਾਰ ਨੂੰ ਹੋਇਆ ਸੀ।
ਮਨਦੀਪ ਨੇ ਨਵੰਬਰ ਦੇ ਆਖਰੀ ਰਵੀਵਾਰ ਨੂੰ ਦਸ ਵੱਜ ਕੇ ਉਨੰਤੀ ਮਿੰਟ ਉੱਤੇ ਜਹਾਜ਼ ਫੜਿਆ ਸੀ।
ਗੁਰਜੀਤ ਦਾ ਵਿਆਹ ਉਣੱਤੀ ਦਸੰਬਰ ਦਿਨ ਸਨਿੱਚਰਵਾਰ ਨੂੰ ਹੋਇਆ ਸੀ।
39. ਪੰਜਾਬੀ ਦੀ ਪੁਆਧੀ ਉਪਬੋਲੀ ਦਾ ਇਲਾਕਾ ਹੈ:
ਰੋਪੜ ਤੇ ਰਾਜਪੁਰਾ
ਸੰਗਰੂਰ ਤੇ ਕਰਨਾਲ
ਬਰਨਾਲਾ ਤੇ ਮਾਨਸਾ
ਮਲੇਰਕੋਟਲਾ ਤੇ ਮੁਕਤਸਰ
40. ਜਰਗ ਦਾ ਮੇਲਾ ਕਿਸ ਨੂੰ ਖ਼ੁਸ਼ ਕਰਨ ਲਈ ਮਨਾਇਆ ਜਾਂਦਾ ਹੈ?
ਗੂਗਾ ਪੀਰ
ਭੈਰਵੀ ਮਾਈ
ਸੀਤਲਾ ਮਾਤਾ
ਸਾਂਝੀ ਮਾਈ