1. ਗੁਰੂ ਨਾਨਕ ਦੇਵ ਜੀ ਨੂੰ ਕਿੰਨੇ ਸਾਲ ਦੀ ਉਮਰ ਵਿਚ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ?
ਚਾਰ ਸਾਲ ਦੀ ਉਮਰ ਵਿੱਚ
ਪੰਜ ਸਾਲ ਦੀ ਉਮਰ ਵਿੱਚ
ਛੇ ਸਾਲ ਦੀ ਉਮਰ ਵਿੱਚ
None of the above
2. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ‘ਬਦਸੂਰਤ’ ਦਾ ਸਮਾਨਾਰਥੀ ਨਹੀਂ ਹੈ?
ਬਦਸ਼ਕਲ
ਅਰੂਪ
ਕਰੂਪ
ਕੋਝਾ
3. ‘ਛਿੰਝ ਪਾਉਣੀ’ ਮੁਹਾਵਰੇ ਦੇ ਅਰਥ ਹਨ:
ਕੁਸ਼ਤੀ ਲੜਨੀ
ਮੌਜ ਕਰਨੀ
ਝਗੜਾ ਪਾਉਣਾ
ਚਰਚਾ
4. ‘ਇਕ ਕਮਲੀ, ਦੂਜੀ ਪੈ ਗਈ ਸਿਵਿਆਂ ਦੇ ਰਾਹ’ ਅਖਾਣ ਕਿਹੜੇ ਭਾਵਾਂ ਦਾ ਵਾਚਕ ਹੈ?
ਜਦੋਂ ਕਿਸੇ ਦੀ ਚਤੁਰਾਈ ਨੂੰ ਵਧੇਰੇ ਕਰਕੇ ਦੱਸਣਾ ਹੋਵੇ
ਜਦੋਂ ਕਿਸੇ ਦੀ ਮੂਰਖ਼ਤਾ ਨੂੰ ਵਧੇਰੇ ਕਰਕੇ ਦੱਸਣਾ ਹੋਵੇ
ਜਦੋਂ ਕਿਸੇ ਦੀ ਸਿਆਣਪ ਨੂੰ ਵਧੇਰੇ ਕਰਕੇ ਦੱਸਣਾ ਹੋਵੇ
ਜਦੋਂ ਕਿਸੇ ਦੇ ਔਗੁਣਾਂ ਨੂੰ ਵਧੇਰੇ ਕਰਕੇ ਦੱਸਣਾ ਹੋਵੇ
5. ਇਹਨਾਂ ਵਿਚੋਂ ਕਿਹੜਾ ਰੂਪ ਪ੍ਰੇਰਨਾਰਥਕ ਕਿਰਿਆ ਨੂੰ ਦਰਸਾਉਂਦਾ ਹੈ?
ਪਿੰਜਾਵਾਣਾ
ਪਿੰਜਵਾਉਣਾ
ਪਿੰਜਾਉਣਾ
ਪਿੰਜਣਾ