31. ਕਿਹੜਾ ਸ਼ਬਦ ‘ਇਕਰਾਰ’ ਦਾ ਸਮਾਨਾਰਥੀ ਨਹੀਂ ਮੰਨਿਆ ਜਾ ਸਕਦਾ?
ਇਸਰਾਰ
ਕੌਲ
ਪ੍ਰਤਿੱਗਿਆ
ਪ੍ਰਣ
32. ਹੇਠਾਂ ਦਿੱਤੇ ਅਖਾਣਾਂ ਵਿੱਚੋਂ ਕਿਹੜਾ ਸਹੀ ਹੈ?
ਅੰਮਾਂ ਦੀ ਧੀ ਸੁਆਣੀ, ਰਿੱਧੇ ਪੱਕੇ ਪਾਏ ਪਾਣੀ
ਅੰਮਾਂ ਦੀ ਨੂੰਹ ਸੁਆਣੀ, ਰਿੱਧੇ ਪੱਕੇ ਪਾਏ ਪਾਣੀ
ਅੰਮਾਂ ਦੀ ਨੂੰਹ ਰਾਣੀ, ਰਿੱਧੇ ਪੱਕੇ ਪਾਏ ਪਾਣੀ
ਅੰਮਾਂ ਨਾਲੋਂ ਧੀ ਸਿਆਣੀ, ਰਿੱਧੇ ਪੱਕੇ ਪਾਏ ਪਾਣੀ
33. ‘ਵਿਰਲੇ ਹੀ ਹੁੰਦੇ ਹਨ, ਜਿਹੜੇ ਕਿਸੇ ਨਾਲ ਕੀਤਾ ਵਾਅਦਾ ਨਿਭਾਉਂਦੇ ਹਨ। ਵਾਕ ਵਿੱਚ ਕਿਹੜਾ/ਕਿਹੜੇ ਸ਼ਬਦ ਪੜਨਾਂਵ ਵਜੋਂ ਆਏ ਹਨ?
ਜਿਹੜੇ
ਵਿਰਲੇ, ਜਿਹੜੇ
ਜਿਹੜੇ, ਕਿਸੇ
ਵਿਰਲੇ, ਜਿਹੜੇ, ਕਿਸੇ
34. ਕਿਹੜੇ ਅਗੇਤਰ ਦੀ ਵਰਤੋਂ ਕਿਸੇ ਸ਼ਬਦ ਦੇ ਨਾਂਹਵਾਦੀ ਅਰਥਾਂ ਨੂੰ ਨਹੀਂ ਪ੍ਰਗਟਾਉਂਦੀ?
ਕੁ- ਅਗੇਤਰ ਦੀ
ਸੁ- ਅਗੇਤਰ ਦੀ
ਨਿ- ਅਗੇਤਰ ਦੀ
ਦੁ- ਅਗੇਤਰ ਦੀ
35. ‘ਮਾਲੀ ਨੇ ਬਗੀਚੀ ਵਿਚੋਂ ਫੁੱਲ ਤੋੜਿਆ’, ਵਾਕ ਨੂੰ ਲਿੰਗ ਅਨੁਸਾਰ ਬਦਲੋ:
ਮਾਲਣ ਨੇ ਬਗੀਚੀ ਵਿਚੋਂ ਫ਼ੁੱਲ ਤੋੜਿਆ।
ਮਾਲਣ ਨੇ ਬਗੀਚੇ ਵਿਚੋਂ ਫ਼ੁੱਲ ਤੋੜਿਆ।
ਮਾਲਣ ਨੇ ਬਾਗ ਵਿਚੋਂ ਫੁੱਲ ਤੋੜਿਆ।
None of the above