26. ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਬਦ ਸਮੂਹ ਕੇਵਲ ਇਸਤ੍ਰੀ ਲਿੰਗ ਰੂਪ ਵਿੱਚ ਹੀ ਪ੍ਰਚਲਿਤ ਹਨ?
ਕਿਤਾਬ, ਨੇਤਰ, ਬਾਂਹ
ਮੇਲਣ, ਸੰਦੂਕੜੀ, ਹਾਣਨ
ਟ੍ਰਾਲੀ, ਘੜੀ, ਕੜਛੀ
ਕੋਇਲ, ਗੁਟਾਰ, ਗੋਹ
27. ‘ਹੈ, ਹੈਂ ਇਹ ਕੀ ਭਾਣਾ ਵਰਤ ਗਿਆ’, ਵਾਕ ਦਾ ਸਹੀ ਵਿਰਾਮ-ਚਿੰਨ੍ਹਾਂ ਵਾਲਾ ਰੂਪ ਕਿਹੜਾ ਹੈ:
ਹੈ! ਹੈ! ਇਹ ਕੀ ਭਾਣਾ ਵਰਤ ਗਿਆ।
ਹੈ! ਹੈ!! ਇਹ ਕੀ ਭਾਣਾ ਵਰਤ ਗਿਆ?
ਹੈ-ਹੈ, ਇਹ ਕੀ ਭਾਣਾ ਵਰਤ ਗਿਆ।
ਹੈਂ! ਹੈਂ! ਇਹ ਕੀ ਭਾਣਾ ਵਰਤ ਗਿਆ।
28. ਜੋੜਨੀ ਵਿਰਾਮ-ਚਿੰਨ੍ਹ ਦੀ ਵਰਤੋਂ ਹੇਠ ਲਿਖੇ ਵਿਕਲਪਾਂ ਵਿਚੋਂ ਕਿਸ ਸਥਿਤੀ ਵਿੱਚ ਨਹੀਂ ਕੀਤੀ ਜਾਂਦੀ?
ਇਸ ਦੀ ਵਰਤੋਂ ਇੱਕੋਂ ਅਰਥ ਵਾਲੇ ਦੋ ਸ਼ਬਦਾਂ ਵਿਚਾਲੇ ਕੀਤੀ ਜਾਂਦੀ ਹੈ।
ਕੁਝ ਸ਼ਬਦਾਂ ਵਿੱਚ ਇਹ ਚਿੰਨ੍ਹ ਦਾ-ਦੇ ਆਦਿ ਸੰਬੰਧਕਾਂ ਦਾ ਕੰਮ ਕਰਦਾ ਹੈ।
ਜਦੋਂ ਲਿਖਤ ਵਿੱਚ ਭਾਵ ਪ੍ਰਧਾਨ ਹੋਵੇ ਤਾਂ ਸ਼ਬਦਾਂ/ਵਾਕੰਸ਼ਾ ਵਿਚਾਲੇ ਕੀਤੀ ਜਾਂਦੀ ਹੈ।
ਇਸ ਦੀ ਵਰਤੋਂ ਇੱਕ ਹੀ ਸ਼ਬਦ ਦੇ ਦੁਹਰਾਅ ਵਿਚਾਲੇ ਕੀਤੀ ਜਾਂਦੀ ਹੈ।
29. ਪੰਜਾਬੀ ਭਾਸ਼ਾ ਦਾ ਆਪਣਾ ਪੁਰਾਤਨ ਮੌਲਿਕ ਵਿਰਾਮ ਚਿੰਨ੍ਹ ਕਿਹੜਾ ਹੈ?
।।
।
?
!
30. ਹੇਠ ਲਿਖਿਆਂ ਵਿਚੋਂ ਸਹੀ ਸ਼ਬਦ-ਜੋੜ ਵਾਲਾ ਵਾਕ ਕਿਹੜਾ ਹੈ?
ਉਸ ਨੇ ਬਹਿੜਕੇ ਦੀ ਬੱਖੀ ਵਿਚ ਬੱਟਾ ਮਾਰਿਆ।
ਉਸ ਨੇ ਵਹਿੜਕੇ ਦੀ ਵੱਖੀ ਵਿੱਚ ਵੱਟਾ ਮਾਰਿਆ।
ਉਸਨੇ ਬਹਿੜਕੇ ਦੀ ਵੱਖੀ ਵਿਚ ਵੱਟਾ ਮਾਰਿਆ।
ਉਸਨੇ ਵਹਿੜਕੇ ਦੀ ਬੱਖੀ ਵਿਚ ਬੱਤਾ ਮਾਰਿਆ।