21. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਸ ਸ਼ਬਦ ਦੀ ਰਚਨਾ ‘ਅਗੇਤਰ’ ਲੱਗ ਕੇ ਹੋਈ ਹੈ?
ਲਾਸਾਨੀ
ਕੁੜੱਤਣ
ਪਿਆਕ
ਨੂਰਾਨੀ
22. ‘ਮਦਦਗਾਰ’ ਸ਼ਬਦ ਵਿੱਚ ‘ਗਾਰ’ ਪਿਛੇਤਰ ਕਿਸ ਭਾਵ ਨੂੰ ਪੇਸ਼ ਕਰਦਾ ਹੈ?
ਕਰਨਵਾਲਾ
ਸਹਾਇਕ
ਵਾਲਾ
ਕੀਤੀ
23. ਕਿਹੜੇ ਸ਼ਬਦਾਂ ਦਾ ਇਕਵਚਨੀ ਅਤੇ ਬਹੁਵਚਨੀ ਰੂਪ ਸਧਾਰਨ ਸਥਿਤੀ ਵਿੱਚ ਸਮਾਨ ਰਹਿੰਦਾ ਹੈ?
ਜਿਨ੍ਹਾਂ ਇਸਤ੍ਰੀ ਲਿੰਗ ਸ਼ਬਦਾਂ ਪਿੱਛੇ ਬਿਹਾਰੀ ਲੱਗੀ ਹੋਵੇ
ਜਿਨ੍ਹਾਂ ਇਸਤ੍ਰੀ ਲਿੰਗ ਸ਼ਬਦਾਂ ਪਿੱਛੇ ਬਿਹਾਰੀ ਤੋਂ ਬਿਨਾਂ ਕੋਈ ਹੋਰ ਮਾਤਰਾ ਹੋਵੇ।
ਜਿਨ੍ਹਾਂ ਪੁਲਿੰਗ ਸ਼ਬਦਾਂ ਪਿੱਛੇ ਕੰਨਾ ਲੱਗਿਆ ਹੋਵੇ।
ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਪਿੱਛੇ ਕੰਨੇ ਦੀ ਥਾਂ ਕੋਈ ਹੋਰ ਮਾਤਰਾ ਹੋਵੇ।
24. ਹੇਠ ਲਿਖੇ ਨਾਂਵ ਸ਼ਬਦਾਂ ਵਿੱਚੋਂ ਕਿਸ ਦੇ ਸਧਾਰਨ ਸਥਿਤੀ ਵਿੱਚ ਇੱਕਵਚਨ ਅਤੇ ਬਹੁਵਚਨ ਰੂਪ ਸਮਾਨ ਰਹਿੰਦੇ ਹਨ?
ਘੋੜਾ
ਹੱਥ
ਬਾਂਹ
ਕਿਤਾਬ
25. ਹੇਠ ਲਿਖੇ ਸ਼ਬਦਾਂ-ਸਮੂਹਾਂ ਵਿਚੋਂ ਕਿਹੜੇ ਸਮੂਹ ਦਾ ਲਿੰਗ ਬਹੁਅਰਥੀ ਹੁੰਦਾ ਹੈ, ਭਾਵ ਇਕ ਅਰਥ ਵਿੱਚ ਪੁਲਿੰਗ ਅਤੇ ਦੂਜੇ ਅਰਥ ਵਿੱਚ ਇਸਤਰੀ ਲਿੰਗ ਹੁੰਦਾ ਹੈ?
ਹਾਰ, ਵੰਡ, ਵੱਟ
ਅਖ਼ਬਾਰ, ਸਾਈਕਲ, ਥਾਂ
ਦਹੀਂ, ਮੱਖਣ, ਡਾਕਟਰ
ਦੋਸਤ, ਵਰ, ਹਾਣੀ