21. ਜਦੋਂ ਇਹ ਦੱਸਣਾ ਹੋਵੇ ਕਿ ਇਕ ਵਾਰ ਧੋਖਾ ਖਾਣ ਵਾਲਾ ਬੰਦਾ ਬਹੁਤ ਚੌਕਸ ਅਤੇ ਚੁਕੰਨਾ ਹੋ ਜਾਂਦਾ ਹੈ, ਤਾਂ ਕਿਹੜੀ ਅਖਾਣ ਵਰਤੀ ਜਾਂਦੀ ਹੈ?
ਅੰਬ ਖਾਣੇ ਨੇ ਕਿ ਰੁਖ ਗਿਣਨੇ ਨੇ
ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰ-ਮਾਰ ਕੇ ਪੀਂਦਾ ਹੈ
ਆਨੇ ਦੀ ਘੋੜੀ, ਪਾਈਆ ਦਾ ਦਾਣਾ
ਆਪੇ ਫਾਥੜੀਏ, ਤੈਨੂੰ ਕੌਣ ਛੁਡਾਏ
22. ਜਦੋਂ ਕਿਸੇ ਚੰਗੇ ਬੰਦੇ ਦੀ ਅਣਹੋਂਦ ਵਿਚ ਮਾੜਾ ਬੰਦਾ ਕਰਤਾ ਧਰਤਾ ਬਣ ਜਾਵੇ, ਤਾਂ ਕਿਹੜੀ ਅਖਾਣ ਵਰਤੀ ਜਾਂਦੀ ਹੈ।
ਉਠਿਆ ਜਾਏ ਨਾ, ਫਿੱਟੇ ਮੂੰਹ ਗੋਡਿਆਂ ਦਾ
ਉਜੜੇ ਬਾਗਾਂ ਦੇ ਗਾਲੜ ਪਟਵਾਰੀ
ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਧੌਣ
ਉਹ ਕਿਹੜੀ ਗਲੀ, ਜਿਥੇ ਭਾਗੋ ਨਹੀਂ ਖਲੀ
23. ਹੇਠਾਂ ਦਿੱਤੇ ਸ਼ਬਦਾਂ ਵਿਚੋਂ ਕਿਹੜਾ ਸ਼ਬਦ ‘ਗਰੀਬੀ’ ਦਾ ਸਮਾਨਅਰਥਕ ਨਹੀਂ ਹੈ?
ਕੰਗਾਲੀ
ਥੁੜ
ਨਿਰਧਨ
ਪਰਾਧੀਨ
24. ਨਿਮਨਲਿਖਤ ਵਿਚੋਂ ਕਿਹੜਾ ਸ਼ਬਦ ‘ਕਮਜ਼ੋਰ’ ਦਾ ਸਮਾਨਅਰਥਕ ਨਹੀਂ ਹੈ?
ਦੁਰਬਲ
ਪਤਲਾ
ਸਮਰੱਥ
ਮਾੜਾ
25. ਹੇਠ ਲਿਖੇ ਸ਼ਬਦਾਂ ਵਿਚੋਂ ਕਿਹੜਾ ਸ਼ਬਦ ‘ਸਵਾਰਥ’ ਸ਼ਬਦ ਦੇ ਅਰਥਾਂ ਨਾਲ ਸਮਾਨਤਾ ਨਹੀਂ ਰੱਖਦਾ?
ਮਤਲਬ
ਲਾਲਚ
ਗਰਜ
ਬੇਗਰਜ