16. ਪੰਜਾਬੀ ਵਿਚ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
ਪੰਜ (5)
ਸੱਤ (7)
ਨੌ (9)
ਗਿਆਰਾਂ (11)
17. ਪੰਜਾਬੀ ਭਾਸ਼ਾ ਵਿਚ ਬਲ ਜਾਂ ਦਬਾਅ ਲਈ ਕਿਹੜੇ ਲਿੱਪੀ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ?
ਬਿੰਦੀ ਦੀ
ਸਿਹਾਰੀ ਦੀ
ਅੱਧਕ ਦੀ
ਹੌੜੇ ਦੀ
18. ‘ਅੱਕਾਂ ਨੂੰ ਵਾੜ ਕਰਨਾ’ ਮੁਹਾਵਰੇ ਦੇ ਕੀ ਅਰਥ ਹਨ?
ਹਰ ਯਤਨ ਕਰਨਾ
ਦੁੱਖ ਦਾ ਕਾਰਨ ਬਣਨਾ
ਬੇਲੋੜੀ ਚੀਜ਼ ਦੀ ਰਾਖੀ ਕਰਨਾ
ਨਜ਼ਰ ਅੰਦਾਜ਼ ਕਰਨਾ
19. ‘ਅਲੂਣੀ ਸਿੱਲ ਚੱਟਣਾ’ ਮੁਹਾਵਰੇ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ?
ਜਦੋਂ ਕੋਈ ਵਿਅਕਤੀ ਪੱਥਰ ਤੋੜਨ ਦਾ ਕੰਮ ਕਰ ਰਿਹਾ ਹੋਵੇ।
ਜਦੋਂ ਕੋਈ ਵਿਅਕਤੀ ਬਹੁਤ ਗਰਮੀ ਵਿਚ ਕੰਮ ਕਰ ਰਿਹਾ ਹੋਵੇ।
ਜਦੋਂ ਕਿਸੇ ਵਿਅਕਤੀ ਨੂੰ ਕੀਤੇ ਜਾ ਰਹੇ ਕੰਮ ਵਿਚ ਕੋਈ ਦਿਲਚਸਪੀ ਨਾ ਹੋਵੇ।
ਜਦੋਂ ਕਿਸੇ ਵਿਅਕਤੀ ਨੂੰ ਕੀਤੀ ਜਾ ਰਹੀ ਮਿਹਨਤ ਦਾ ਬੁਹਤ ਘੱਟ ਮੁੱਲ (ਇਵਜਾਨਾ) ਮਿਲ ਰਿਹਾ ਹੋਵੇ।
20. ‘ਸ਼ਨਿੱਚਰ ਆਉਣਾ’ ਮੁਹਾਵਰੇ ਦੇ ਕੀ ਅਰਥ ਹਨ?
ਚੰਗੇ ਦਿਨ ਆਉਣੇ
ਮਾੜੇ ਦਿਨ ਆਉਣੇ
ਹਾੜ ਦੇ ਦਿਨ ਆਉਣੇ
ਸਿਆਲ ਦੇ ਦਿਨ ਆਉਣ