1. ਹੇਠ ਲਿਖਿਆਂ ਵਿਚੋਂ ਕਿਸ ਗੁਰੂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ।
ਸ਼੍ਰੀ ਗੁਰੂ ਅਮਰਦਾਸ ਜੀ
ਗੁਰੂ ਰਾਮਦਾਸ ਜੀ
ਸ਼੍ਰੀ ਗੁਰੂ ਹਰਿਗੋਬਿੰਦ ਜੀ
ਸ਼੍ਰੀ ਗੁਰੂ ਤੇਗ ਬਹਾਦਰ ਜੀ
2. “ਆਸਾ ਦੀ ਵਾਰ” ਨੂੰ ਕਿਸ ਲੋਕ ਵਾਰ ਦੀ ਧੁਨੀ ਉੱਤੇ ਗਾਉਣ ਦਾ ਆਦੇਸ਼ ਹੈ?
ਸਾਰੰਗ ਦੀ ਵਾਰ
ਟੁੰਡੇ ਅਸਰਾਜੈ ਦੀ ਵਾਰ
ਲੱਲਾ ਬਹਿਲੀਮਾ ਦੀ ਵਾਰ
ਹਸਨੇ ਮਹਿਮੇ ਦੀ ਵਾਰ
3. ‘ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਨੇ’ ਕੀ ਭਾਵ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ?
ਇਹ ਸਮਝਾਉਣ ਲਈ ਕਿ ਬੰਦੇ ਨੂੰ ਉੱਭੜ ਖਾਬੜ ਰਸਤਿਆਂ ਉੱਤੇ ਨਹੀਂ ਤੁਰਨਾ ਚਾਹੀਦਾ
ਲੜਨ ਵਾਲੀਆ ਧਿਰਾਂ ਨੂੰ ਸਮਝਾਉਣ ਲਈ ਕਿ ਲੜਾਈ ਜਾਂ ਭੇੜ ਵਿੱਚ ਦੇਵਾਂ ਧਿਰਾਂ ਦਾ ਇੱਕੋ ਜਿੰਨਾ ਨੁਕਸਾਨ ਹੋਵੇਗਾ
ਇਹ ਕਹਿਣ ਲਈ ਕਿ ਸਾਰੇ ਕਿਸਾਨਾਂ ਲਈ ਖੇਤੀ ਦਾ ਕੰਮ ਇੱਕੋ ਜਿੰਨਾ ਔਖਾ ਹੁੰਦਾ ਹੈ।
ਇਹ ਸਮਝਾਉਣ ਕਿ ਮਿੱਤਰਤਾ ਦਾ ਟੁੱਟਣਾਂ ਸਭ ਲਈ ਇੱਕੋ ਜਿਹਾ ਨੁਕਸਾਨਦਾਇ ਹੈ।
4. "ਨਹਾਉਣਾ ਤੇ ਗੰਗਾ, ਨਹੀਂ ਤਾਂ ਮੂੰਹ ਵੀ ਨਹੀਂ ਧੋਣਾ" ਅਖਾਣ ਕਿਸ ਭਾਵ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ?
ਜਦੋਂ ਕੋਈ ਜਾਂ ਤਾਂ ਪਵਿੱਤਰ ਕੰਮ ਕਰੇ ਤੇ ਜਾਂ ਫਿਰ ਸਿਰੇ ਦੇ ਭ੍ਰਿਸ਼ਟ ਕੰਮਾਂ ਵਿੱਚ ਪੈ ਜਾਵੇ
ਜਦੋਂ ਕੋਈ ਵੱਡਾ ਕੰਮ ਕਰੇ ਜਾਂ ਛੋਟੇ ਨਾਲ ਹੀ ਪਰਚ ਜਾਵੇ
ਜਦੋਂ ਕੋਈ ਮਹਾਨ ਕਾਰਜ ਕਰੇ ਜਾਂ ਚੁੱਪ ਚਾਪ ਹੱਥ 'ਤੇ ਹੱਥ ਧਰ ਕੇ ਬੈਠ ਜਾਵੇ ਤੇ ਕੁੱਝ ਵੀ ਨਾ ਕਰੇ
ਜਦੋਂ ਕੋਈ ਵੱਡੀ ਪ੍ਰਾਪਤੀ ਲਈ ਦੂਰ ਦੁਰੇਡੇ ਜਾਵੇ ਜਾਂ ਕਦੇ ਮੰਜੇ ਤੋਂ ਹੀ ਨਾ ਉੱਠੇ
5. “ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ 20 ||" ਕਿਸ ਗੁਰੂ ਜਾਂ ਭਗਤ ਦੀ ਰਚਨਾ ਹੈ?
ਭਗਤ ਕਬੀਰ ਜੀ
ਸ਼ੇਖ ਫਰੀਦ ਜੀ
ਸ਼੍ਰੀ ਗੁਰੂ ਨਾਨਕ ਦੇਵ ਜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ