16. “ਗੌਰਾ ਮੁੰਡਾ ਜਿਸ ਹਾਕੀ ਨਾਲ ਖੇਡ ਰਿਹਾ ਹੈ ਉਹ ਹਾਕੀ ਭਾਰੀ ਹੈ”। ਵਾਕ ਵਿਚ ਆਏ ਰੇਖਾਂਕਿਤ ਕੀਤੇ ਵਿਸ਼ੇਸ਼ਣਾਂ ਦੀ ਕਿਸਮ ਦੀ ਨਿਸ਼ਾਨ ਦੇਹੀ ਕਰੋ।





Answer & Solution

Answer:

. ਪਹਿਲਾ ਵਿਸ਼ੇਸ਼ਕ ਵਿਸ਼ੇਸ਼ਣ ਤੇ ਦੂਜਾ ਵਿਧੇਈ ਵਿਸ਼ੇਸ਼ਣ ਹੈ।

17. “ਆਮਦਨ ਦੇ ਸਰੋਤ ਨੇੜੇ ਤੇੜੇ ਲੱਭੇ ਬਿਨਾਂ ਹੀ ਪੰਜਾਬ ਦੇ ਨੌਜਵਾਨ ਰੋਜ਼ਗਾਰ ਪ੍ਰਾਪਤੀ ਲਈ ਧੜਾਧੜ ਵਿਦੇਸ਼ਾਂ ਨੂੰ ਜਾ ਰਹੇ ਹਨ। ਉਹ ਵੀ ਕੰਮ ਕਰਨ? ਬਹੁਤੀਆਂ ਪੜ੍ਹਾਈਆਂ ਕਰਕੇ ਨਿਗੂਣੀਆਂ ਤਨਖਾਹਾਂ ਨਾਲ ਮਨ ਸਮਾਉਣਾ ਸੌਖਾ ਨਹੀਂ"। ਇਨ੍ਹਾਂ ਵਾਕਾਂ ਵਿੱਚ ਕ੍ਰਮਵਾਰ ਰੇਖਾਂਕਿਤ  ਕੀਤੇ ਸ਼ਬਦਾ ਦੇ ਅਧਾਰ ’ਤੇ ਦੇ ਕਿਰਿਆ ਵਿਸ਼ੇਸ਼ਣਾਂ ਦੇ ਅਰਥ ਦੇ ਆਧਾਰ ਤੇ ਵਰਗ ਦੱਸੋ।





Answer & Solution

Answer:

. ਸਥਾਨ ਸੂਚਕ, ਵਿਧੀ ਵਾਚਕ, ਮਾਤਰਾ ਬੋਧਕ    

18. “ਮੁੰਡੇ ਦੀ ਸਾਈਕਲ ਖ਼ਰਾਬ ਹੋ ਗਈ, ਜਦੋਂ ਉਹ ਠੀਕ ਕਰਵਾਉਣ ਲਈ ਗਿਆ ਤਾਂ ਸਾਈਕਲ-ਮਕੈਨਿਕ ਦੀ ਦੁਕਾਨ ਬੰਦ ਹੋ ਗਈ ਸੀ"। ਪੰਜਾਬੀ ਵਿਆਕਰਣ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਹੇਠ ਦਿੱਤਿਆਂ ਵਿੱਚੋਂ ਇਸ ਵਾਕ ਦਾ ਕਿਹੜਾ ਬਹਵਚਨ ਰੂਪ ਦਰੁਸਤ ਹੈ?





Answer & Solution

Answer:

ਮੁੰਡਿਆਂ ਦੀਆਂ ਸਾਈਕਲਾਂ ਮਰਾਬ ਹੋ ਗਈਆਂ ਸਨ, ਜਦੋਂ ਉਹ ਠੀਕ ਕਰਵਾਉਣ ਗਏ ਤਾਂ ਸਾਈਕਲ-ਮਕੈਨਿਕਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਸਨ।

19. ਕੁੜੀ ਨੇ ਉੱਚੀ ਪੜ੍ਹਾਈ ਕੀਤੀ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ"। ਪੰਜਾਬੀ ਵਿਆਕਰਣ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਕ ਦਾ ਵਚਨ ਬਦਲੋ।





Answer & Solution

Answer:

ਕੁੜੀਆਂ ਨੇ ਉੱਚੀਆਂ ਪੜ੍ਹਾਈਆਂ ਕੀਤੀਆਂ ਅਤੇ ਆਪਣੇ ਪਿੰਡਾਂ ਦੇ ਨਾਮ ਰੌਸ਼ਨ ਕੀਤੇ।

20. “ਧੀ ਸਦਾ ਇਸ ਲਈ ਨਹੀਂ ਜੰਮਦੀ ਕਿ ਉਹ ਆਪਣੀ ਇੱਛਾ ਮਾਰ ਕੇ ਜੀ ਜਿਊਣ ਤੇ ਸਿਹਫ਼ ਘਰ ਦੀਆਂ ਇੱਜ਼ਤਾਂ ਨੂੰ ਸੰਭਾਲੇ” । ਪੰਜਾਬੀ ਵਿਆਕਰਣ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਕ ਦਾ ਵਚਨ ਬਦਲੋ।





Answer & Solution

Answer:

ਧੀਆਂ ਸਦਾ ਇਸ ਲਈ ਨਹੀਂ ਜੰਮਦੀਆਂ ਕਿ ਉਹ ਆਪਣੀਆਂ ਇੱਛਾਵਾਂ ਮਾਰ ਕੇ ਜਿਊਣ ਤੇ ਸਿਰਫ ਘਰ ਦੀਆਂ ਇੱਜ਼ਤਾਂ ਨੂੰ ਸੰਭਾਲਣ ।