21. "ਡਾਕਟਰ ਨੇ ਆਪਣੇ ਕਲਿਨਿਕ ਵਿੱਚ ਆਏ ਦੋ-ਤਿੰਨ ਮਰਦਾਂ ਨੂੰ ਬੈਠਣ ਲਈ ਕਿਹਾ ਅਤੇ ਆਪਣੀ ਸਹਾਇਕਾ ਨੂੰ ਉਨ੍ਹਾਂ ਦੀ ਮਰਜ ਦੇ ਵੇਰਵੇ ਨੋਟ ਕਰਨ ਦਾ ਨਿਰਦੇਸ਼ ਦਿੱਤਾ।" ਵਾਕ ਦਾ ਲਿੰਗ ਬਦਲੋ।
ਡਾਕਟਰ ਨੇ ਆਪਣੇ ਕਲਿਨਿਕ ਵਿੱਚ ਆਈਆਂ ਦੋ-ਤਿੰਨ ਔਰਤਾਂ ਨੂੰ ਬੈਠਣ ਲਈ ਕਿਹਾ ਅਤੇ ਆਪਣੇ ਸਹਾਇਕ ਨੂੰ ਉਨ੍ਹਾਂ ਦੀ ਮਰਜ਼ ਦੇ ਵੇਰਵੇ ਨੋਟ ਕਰਨ ਦਾ ਨਿਰਦੇਸ਼ ਦਿੱਤਾ।
ਡਾਕਟਰਨੀ ਨੇ ਆਪਣੇ ਕਲਿਨਿਕ ਵਿੱਚ ਆਈਆਂ ਦੋ-ਤਿੰਨ ਔਰਤਾਂ ਨੂੰ ਬੈਠਣ ਲਈ ਕਿਹਾ ਅਤੇ ਆਪਣੇ ਸਹਾਇਕ ਨੂੰ ਉਨ੍ਹਾਂ ਦੀ ਮਰਜ਼ ਦੇ ਵੇਰਵੇ ਨੋਟ ਕਰਨ ਦਾ ਨਿਰਦੇਸ਼ ਦਿੱਤਾ।
ਡਾਕਟਰਨੀ ਨੇ ਆਪਣੇ ਕਲਿਨਿਕ ਵਿੱਚ ਆਏ ਦੋ-ਤਿੰਨ ਮਰਦਾਂ ਨੂੰ ਬੈਠਣ ਲਈ ਕਿਹਾ ਅਤੇ ਆਪਣੀ ਸਹਾਇਕਾ ਨੂੰ ਉਨ੍ਹਾਂ ਦੀ ਮਰਜ਼ ਦੇ ਵੇਰਵੇ ਨੋਟ ਕਰਨ ਦਾ ਨਿਰਦੇਸ਼ ਦਿੱਤਾ।
ਡਾਕਟਰਨੀ ਨੇ ਆਪਣੇ ਕਲਿਨਿਕ ਵਿੱਚ ਆਈਆਂ ਦੋ-ਤਿੰਨ ਔਰਤਾਂ ਨੂੰ ਬੈਠਣ ਲਈ ਕਿਹਾ ਅਤੇ ਆਪਣੀ ਸਹਾਇਕਾ ਨੂੰ ਉਨ੍ਹਾਂ ਦੀ ਮਰਜ ਦੇ ਵੇਰਵੇ ਨੋਟ ਕਰਨ ਦਾ ਨਿਰਦੇਸ਼ ਦਿੱਤਾ।
22. "ਮਹਾਰਾਜਾ ਸਾਹਿਬ ਨੇ ਬਾਗ ਦੇ ਮਾਲੀ ਨੂੰ ਬੁਲਾਇਆ ਅਤੇ ਪੁੱਛਿਆ ਕਿ ਇਹ ਝੂਠੀ ਖ਼ਬਰ ਕੌਣ ਫੈਲਾ ਰਿਹਾ ਹੈ ਕਿ ਬਾਗ ਵਿਚ ਕੋਈ ਭੂਤ ਰਹਿੰਦਾ ਹੈ?" ਵਾਕ ਦਾ ਲਿੰਗ ਬਦਲੇ।
ਮਹਾਰਾਣੀ ਸਾਹਿਬ ਨੇ ਬਾਗ ਦੀ ਮਾਲਣ ਨੂੰ ਬੁਲਾਇਆ ਅਤੇ ਪੁੱਛਿਆ ਕਿ ਇਹ ਝੂਠੀ ਖ਼ਬਰ ਕੌਣ ਫੈਲਾ ਰਿਹਾ ਹੈ ਕਿ ਬਾਗ ਵਿਚ ਕੋਈ ਭੂਤਨੀ ਰਹਿੰਦੀ ਹੈ
ਮਹਾਰਾਣੀ ਸਾਹਿਬਾ ਨੇ ਬਾਗ ਦੇ ਮਾਲੀ ਨੂੰ ਬੁਲਾਇਆ ਅਤੇ ਪੁੱਛਿਆ ਕਿ ਇਹ ਝੂਠੀ ਖ਼ਬਰ ਕੌਣ ਫੈਲਾ ਰਿਹਾ ਹੈ ਕਿ ਬਾਗ ਵਿਚ ਕੋਈ ਭੂਤ ਰਹਿੰਦਾ ਹੈ
ਮਹਾਰਾਣੀ ਸਾਹਿਬਾਂ ਨੇ ਸ਼ਾਗ ਦੇ ਮਾਲੀ ਨੂੰ ਬੁਲਾਇਆ ਅਤੇ ਪੁੱਛਿਆ ਕਿ ਇਹ ਝੂਠੀ ਖ਼ਬਰ ਕੌਣ ਫੈਲਾ ਰਿਹਾ ਹੈ ਕਿ ਬਾਗ ਵਿਚ ਕੋਈ ਭੂਤਨੀ ਰਹਿੰਦੀ ਹੈ
ਮਹਾਰਾਣੀ ਸਾਹਿਬਾ ਨੇ ਬਾਗ ਦੀ ਮਾਲਣ ਨੂੰ ਬੁਲਾਇਆ ਅਤੇ ਪੁੱਛਿਆ ਕਿ ਇਹ ਝੂਠੀ ਖ਼ਬਰ ਕੌਣ ਫੈਲਾ ਰਿਹਾ ਹੈ ਕਿ ਬਾਗ ਵਿਚ ਕੋਈ ਭੂਤਨੀ ਰਹਿੰਦੀ ਹੈ
23. ਪੰਜਾਬੀ ਦੀਆਂ ਉਪ-ਭਾਸ਼ਾਵਾਂ ਦੇ ਹੇਠ ਲਿਖੇ ਸਮੂਹਾਂ ਵਿਚੋਂ ਕਿਸ ਵਿੱਚ ਉਹ ਉਪ-ਭਾਸ਼ਾ ਸ਼ਾਮਿਲ ਹੈ, ਜਿਸ ਨੂੰ ਭਾਰਤੀ ਸੰਵਿਧਾਨ ਦੇ 8ਵੇਂ ਸ਼ਡਿਊਲ ਵਿਚ ਸੁਤੰਤਰ ਭਾਸ਼ਾ ਦਾ ਰੁਤਬਾ ਮਿਲਿਆ ਹੋਇਆ ਹੈ?
ਮਲਵਈ, ਪੋਠੋਹਾਰੀ, ਮੁਲਤਾਨੀ, ਡੋਗਰੀ
ਮਾਝੀ, ਦੁਆਬੀ, ਗੋਜਰੀ, ਪੁਆਧੀ
ਭਟਿਆਣੀ, ਲਹਿੰਦੀ, ਪਹਾੜੀ, ਦੁਆਈ,
ਪੁਆਧੀ, ਮਲਵਈ, ਬਹਾਵਲਪੁਰੀ, ਪੋਠੋਹਾਰੀ
24. ਪੰਜਾਬੀ ਬੋਲਣ ਵਾਲਿਆਂ ਦੀ ਸਭ ਤੋਂ ਵਧੇਰੇ ਵਸੋਂ ਹੇਠ ਲਿਖਿਆਂ ਵਿਚੋਂ ਕਿਸ ਖੇਤਰ ਵਿਚ ਰਹਿੰਦੀ ਹੈ?
ਪੂਰਬੀ (ਭਾਰਤੀ) ਪੰਜਾਬ
ਪੱਛਮੀ (ਪਾਕਿਸਤਾਨੀ) ਪੰਜਾਬ
. ਅਮਰੀਕੀ ਉਪ-ਮਹਾਂਦੀਪ
ਆਸਟ੍ਰੇਲੀਆਈ ਉਪ-ਮਹਾਂਦੀਪ
25 ਹੇਠ ਲਿਖਿਆਂ ਵਿਚੋਂ ਕਿਹੜੇ ਜਿਲ੍ਹਿਆਂ ਦੇ ਸਮੂਹ ਵਿੱਚ ਮਾਝੀ ਬੋਲਣ ਵਾਲੇ ਲੋਕਾਂ ਦੀ ਬਹੁ-ਗਿਣਤੀ ਹੈ?
ਅੰਮ੍ਰਿਤਸਰ, ਜਲੰਧਰ, ਫ਼ਿਰੋਜ਼ਪੁਰ
ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ
. ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ
ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ