11. "ਤੌਣੀ ਚਾੜ੍ਹਨਾ" ਮੁਹਾਵਰੇ ਦਾ ਕੀ ਅਰਥ ਹੈ?





Answer & Solution

Answer:

ਮਾਰ ਕੁਟਾਈ ਕਰਨਾ    

12. ਅਖਾਣ "ਛਟੀ ਦੇ ਪੋਤੜੇ ਹੁਣ ਤੱਕ ਨਹੀਂ ਸੁੱਕੇ" ਕੀ ਭਾਵ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ?





Answer & Solution

Answer:

ਇਹ ਦੱਸਣ ਲਈ ਕਿ ਹਾਲੇ ਪੂਰਾ ਤਜਰਬਾ ਹਾਸਿਲ ਨਹੀਂ ਹੋਇਆ

13. ਅਖਾਣ “ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ" ਕਿਸ ਭਾਵ ਨੂੰ ਪ੍ਰਗਟਾਉਣ ਲਈ ਵਰਤਿਆ ਜਾਂਦਾ ਹੈ?





Answer & Solution

Answer:

ਜਦੋਂ ਵੱਡੇ ਵਡੇਰਿਆਂ ਦੀਆਂ ਸਾਖੀਆਂ ਸੁਣਨ ਨਾਲ ਬੱਚਿਆਂ ਉੱਤੇ ਚੰਗਾ ਪ੍ਰਭਾਵ ਪੈਂਦਾ ਦੱਸਣਾ ਹੋਵੇ।

14. “ਸੁਰਿੰਦਰ ਸ਼ਹਿਰ ਗਿਆ ਅਤੇ ਜਦੋਂ ਉੱਥੇ ਉਸ ਨੇ ਆਪਣੇ ਅਧਿਆਪਕ ਨੂੰ ਵਿਦਿਆਰਥੀਆਂ ਦੀ ਸਭਾ ਵਿਚ ਉਸੇ ਪੁਰਾਣੇ ਜੋਸ਼ ਤੇ ਉਮਾਹ ਨਾਲ ਬੋਲਦੇ ਦੇਖਿਆ ਤਾਂ ਉਸ ਨੂੰ ਉਹੀ ਆਨੰਦ ਮਹਿਸੂਸ ਹੋਇਆ ਜਿਹੜਾ' ਉਦੋਂ ਮਹਿਸੂਸ ਹੁੰਦਾ ਸੀ ਜਦੋਂ ਉਹ ਪੜ੍ਹਦਾ ਸੀ”। ਇਸ ਵਾਕ ਵਿਚ ਆਏ ਰੇਖਾਂਕਿਤ ਕੀਤੇ ਨਾਂਵ ਮੂਲਕ ਸ਼ਬਦਾਂ ਦਾ ਤਰਤੀਬ ਅਨੁਸਾਰ ਵਰਗ ਦੱਸੋ।





Answer & Solution

Answer:

ਖਾਸ ਨਾਂਵ, ਜਾਤੀਵਾਚਕ ਨਾਂਵ, ਜਾਤੀਵਾਚਕ ਨਾਂਵ, ਇਕੱਠਵਾਚਕ ਨਾਂਵ, ਭਾਵ ਵਾਚਕ ਨਾਂਵ

15. ਇਹ, ਉਹ, ਔਹ ਤੇ ਆਹ ਕਿਸ ਵਰਗ ਦੇ ਪੜਨਾਂਵ ਹਨ।





Answer & Solution

Answer:

ਨਿਸ਼ਚੇਵਾਚਕ