41. ਹੇਠ ਲਿਖਿਆਂ ਵਿੱਚੋਂ ਸਹੀ ਵਿਰੋਧੀ ਸ਼ਬਦ ਜੋੜਾ ਚੁਣੋ:
ਨਮੀ /ਤਰ
ਨਮੀ/ਸਿੱਲ੍ਹ
ਨਮੀ/ਗਿੱਲ
ਨਮੀ/ਸੁੱਕ
42. ਹੇਠ ਲਿਖੇ ਵਿਕਲਪਾਂ ਵਿੱਚੋਂ ਕਿਹੜੀ, ਪੰਜਾਬ ਵਿੱਚ ਕੁੜੀਆਂ ਵੱਲੋਂ ਖੇਡੀ ਜਾ ਸਕਣ ਵਾਲ਼ੀ ਇੱਕ ਬਾਲ ਲੋਕ-ਖੇਡ ਹੈ?
ਕੱਦੂਆਂ ਦੀ ਵੇਲ
ਅੰਗੂਰਾਂ ਦੀ ਵੇਲ
ਖ਼ਰਬੂਜ਼ਿਆਂ ਦੀ ਵੇਲ
ਚਿੱਬੜਾਂ ਦੀ ਵੇਲ
43. 'ਜਦੋਂ ਕੋਈ ਛੋਟੀ ਉਮਰ ਦਾ ਵਿਅਕਤੀ ਵੱਡਿਆਂ-ਵੱਡਿਆਂ ਕੰਮਾਂ ਵਿੱਚ ਕੰਮਾਂ ਵਿੱਚ ਹਿੱਸਾ ਲੈਣ ਲੱਗ ਪਏ' ਤਾਂ ਉਸ ਸਥਿਤੀ ਲਈ ਹੇਠ ਲਿਇ ਕਿਹੜਾ ਅਖਾਣ ਵਰਤਿਆ ਜਾਵੇਗਾ?
ਕੱਲ੍ਹ ਦੀ ਫ਼ਕੀਰੀ ਦੁਪਹਿਰੇ ਧੂਣੀ
ਕੱਲ੍ਹ ਦੀ ਭੂਤਨੀ ਸਿਵਿਆਂ 'ਚ ਅੱਧ
ਕੱਲ੍ਹ ਜੰਮੀ ਗਿੱਦੜੀ ਅੱਜ ਹੋਇਆ ਵਿਆਹ
ਕੱਲ੍ਹ ਦੇ ਮੋਏ ਕੱਲ੍ਹ ਦੱਬੇ ਗਏ
44. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ 'ਗੜ੍ਹ' ਦਾ ਸਮਾਨਾਰਥਕ ਹੈ?
ਲੋਟ
ਕੋਟ
ਤੋਟ
ਚੋਟ
45. ਅਖਾਣ : 'ਇੱਕ ਨੂੰ ਪਾਣੀ ਇੱਕ ਨੂੰ ਪਿੱਛ' ਕਿਹੜੇ ਮੌਕੇ ਵਰਤਿਆ ਜਾਂਦਾ ਹੈ ?
ਉਦੋਂ ਜਦੋਂ ਕੋਈ ਵਾਰਤਾਵਾ, ਕਿਸੇ ਚੀਜ਼ ਦੀ ਵੰਡ ਵੇਲੇ ਕਾਣੀ-ਵੰਡ ਕਰੇ
ਉਦੋਂ ਜਦੋਂ ਇਹ ਦੱਸਣਾ ਹੋਵੇ ਕਿ ਹੋਣੀ ਅਮੀਰਾਂ ਨੂੰ ਫ਼ਕੀਰ ਤੇ ਫ਼ਕੀਰਾਂ ਨੂੰ ਅਮੀਰ ਕਰਦਿਆਂ ਬਹੁਤੀ ਦੇਰ ਨਹੀਂ ਲਾਉਂਦੀ
ਉਦੋਂ ਜਦੋਂ ਪ੍ਰਾਪਤੀ ਦੇ ਵਸੀਲੇ ਤਾਂ ਸੀਮਿਤ ਹੋਣ ਤੇ ਮਨੁੱਖ ਦੀਆਂ ਇੱਛਾਵਾਂ ਬੇਅੰਤ ਹੋਣ
ਉਦੋਂ ਜਦੋਂ ਅਣਹੋਣੀਆਂ ਗੱਲਾਂ ਦੇ ਵਿਰੁੱਧ ਦਲੀਲ ਦੇਣੀ ਹੋਵੇ