31. ਹੇਠ ਲਿਖੇ ਸ਼ਬਦਾਂ ਵਿੱਚੋਂ ਪੁਲਿੰਗ ਸ਼ਬਦ ਲਈ ਸਹੀ ਵਿਕਲਪ ਚੁਣੋ:
ਚੋਣ-ਕਮੇਟੀ
ਚੋਣ ਅਫ਼ਸਰ
ਚੋਣ-ਪਰਚੀ
(a) ਅਤੇ (c) ਦੋਵੇਂ ਹੀ
32. ਹੇਠ ਲਿਖਿਆ ਵਿੱਚੋਂ ਕਿਹੜੇ ਕਥਨ ਪੰਜਾਬੀ ਭਾਸ਼ਾ ਬਾਰੇ ਸਹੀ ਹਨ? ਪੰਜਾਬੀ ਦਾ ਲਹਿੰਦੀ ਅਤੇ ਹਿੰਦੀ ਨਾਲ ਨੇੜੇ ਦਾ ਸੰਬੰਧ ਹੈ। ਪੰਜਾਬੀ, ਪੱਛਮੀ ਅਪਭ੍ਰੰਸ਼ ਤੋਂ ਨਿਕਲੀ ਹੈ, ਇਸ ਨੂੰ ਸ਼ੌਰਸੇਨੀ ਅਪਭ੍ਰੰਸ਼ ਵੀ ਆਖਦੇ ਹਨ। ਪੰਜਾਬੀ ਦਾ ਸ਼ੌਰਸੇਨੀ ਅਪਭ੍ਰੰਸ਼ ਅਤੇ ਪ੍ਰਾਕ੍ਰਿਤ ਨਾਲ ਸੰਬੰਧ ਸਾਫ ਦਿਸਦਾ ਹੈ, ਕਿਉਂਕਿ ਇਸ ਦੇ ਬਹੁਤ ਸਾਰੇ ਵਿਆਕਰਨਿਕ ਰੂਪ ਸ਼ੌਰਸੇਨੀ ਰੂਪਾਂ ਤੋਂ ਧੁਨੀ ਵਟਾਂਦਰੇ ਦੇ ਨਿਯਮਾ ਅਨੁਸਾਰ ਵਿਕਸਿਤ ਹੋਏ ਦਿਸਦੇ ਹਨ।
ਕਥਨ (i),(ii) ਤੇ (iii) ਤਿੰਨੋਂ ਸਹੀ ਹਨ।
ਕਥਨ (i) ਤੇ (iii) ਸਹੀ ਹਨ।
ਕਥਨ (i) ਤੇ (ii) ਸਹੀ ਹਨ।
ਕਥਨ (ii) ਤੇ (iii) ਸਹੀ ਹਨ।
33. ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਰੂਪ ਵਿਸ਼ੇਸ਼ਣ, ਵਿਸਮਿਕ ਅਤੇ ਕਿਰਿਆ ਵਿਸ਼ੇਸ਼ਣ ਤਿੰਨੋ ਹੈ?
ਅੰਗ
ਅੰਜਾਮ
ਅੱਛਾ
ਅਜੂਬਾ
34. ‘ਸੰਪਾਦਕ’ ਲਈ ਅੰਗਰੇਜ਼ੀ ਦਾ ਕਿਹੜਾ ਸ਼ਬਦ ਢੁਕਵਾਂ ਹੈ?
Eligible
Discharge
Editor
Addition
35. ਅੰਕ 9½ ਨੂੰ ਗੁਰਮੁਖੀ ਗਿਣਤੀ ਵਿੱਚ ਕਿਸ ਤਰ੍ਹਾਂ ਲਿਖਿਆ ਜਾਵੇਗਾ?
ਪੌਣੇ ਨੌਂ
ਸਾਢੇ ਨੌਂ
ਸਵਾ ਨੌਂ
ਪੌਣੇ ਦਸ