11. ‘Don't make the excuses' ਵਾਕ ਦਾ ਸਹੀ ਪੰਜਾਬੀ ਰੂਪ ਹੈ:
ਬਹਾਨਾ ਨਾ ਬਣਾਓ।
ਬਹਾਨੇ ਨਾ ਬਣਾਓ।
ਬਹਾਨੇ ਨਾ ਬਣਾ।
ਬਹਾਨਿਆਂ ਨੂੰ ਨਾ ਬਣਾਓ।
12. ਕ੍ਰਮ ਅਨੁਸਾਰ ਦੇਸੀ ਮਹੀਨਿਆਂ ਦਾ ਕਿਹੜਾ ਜੁੱਟ ਸਹੀ ਨਹੀਂ ਹੈ?
ਵੈਸਾਖ, ਸਾਉਣ, ਅੱਸੂ, ਫੱਗਣ
ਚੇਤ, ਮਾਘ, ਪੋਹ, ਹਾੜ
ਹਾੜ, ਕੱਤੇ, ਮੱਘਰ, ਫੱਗਣ
ਚੇਤ, ਜੇਠ, ਭਾਦਰੋਂ, ਪੋਹ
13. ਮਹਾਰਾਜਾ ਰਣਜੀਤ ਸਿੰਘ ਨੇ ਰਾਜ-ਭਾਗ ਦੀ ਵਾਗਡੋਰ ਕਦੋਂ ਸੰਭਾਲੀ?
1797 ਵਿੱਚ
1792 ਵਿੱਚ
1805 ਵਿੱਚ
1780 ਵਿੱਚ
14. ਪੰਜਾਬੀ ਸਭਿਆਚਾਰ ਵਿਚ ‘ਛੂਛਕ’ ਹੈ:
ਵਿਆਹ ਨਾਲ ਸੰਬੰਧਿਤ ਰਸਮ
ਮੰਗਣੇ ਨਾਲ ਸੰਬੰਧਿਤ ਰਸਮ
ਜਨਮ ਨਾਲ ਸੰਬੰਧਿਤ ਰਸਮ
ਦਹੇਜ ਨਾਲ ਸੰਬੰਧਿਤ ਰਸਮ
15. ਗੁਰੂ ਤੇਗ ਬਹਾਦਰ ਜੀ ਦੇ ਪਿਤਾ ਕਿੰਨਵੇਂ ਗੁਰੂ ਸਨ?
ਅੱਠਵੇਂ ਗੁਰੂ
ਪੰਜਵੇਂ ਗੁਰੂ
ਛੇਵੇਂ ਗੁਰੂ
ਸੱਤਵੇਂ ਗੁਰੂ