16. ਕਿਹੜਾ ਸ਼ਬਦ-ਜੋੜਾ ਵਿਰੋਧਾਰਥ ਨੂੰ ਨਹੀਂ ਦਰਸਾਉਂਦਾ?
ਹੌਲਾ-ਭਾਰਾ
ਬਰੀਕ-ਮਹੀਨ
ਹਰਖ-ਸੋਗ
ਅਗਲਾ-ਛੇਕੜਲਾ
17. ਕਿਹੜਾ ਸ਼ਬਦ ਗੁਣ-ਵਾਚਕ ਵਿਸ਼ੇਸ਼ਣ ਦੀ ਅਧਿਕਤਮ ਅਵਸਥਾ ਵੱਲ ਸਹੀ ਇਸ਼ਾਰਾ ਕਰਦਾ ਹੈ?
ਉਚੇਰਾ
ਅਤਿ ਊਚਾ
ਉੱਚਤਮ
ਅਤਿ ਉੱਚਤਮ
18. ਜਦੋਂ ਇਹ ਦੱਸਣਾ ਹੋਵੇ ਕਿ ਸੁਖ ਅਤੇ ਮੌਜ ਮੇਲਾ ਥੋੜ੍ਹੇ ਹੀ ਦਿਨ ਰਹਿੰਦਾ ਹੈ, ਮੁੜ ਉਹੋ ਹੀ ਸਧਾਰਨ ਹਾਲਤ ਹੋ ਜਾਂਦੀ ਹੈ ਤਾਂ ਕਿਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ?
ਸੌ ਦਿਨ ਚੋਰ ਦਾ, ਇੱਕ ਦਿਨ ਸਾਧ ਦਾ
ਮੁੜ-ਘਿੜ ਬੋਤੀ, ਬੋਹੜ ਦੇ ਥੱਲੇ
ਮੁੜ ਘਿੜ ਗੇੜਾ ਜੱਫਰਵਾਲ
ਚਾਰ ਦਿਨਾਂ ਦੀ ਚਾਨਈ, ਫੇਰ ਅਨ੍ਹੇਰੀ ਰਾਤ
19. ‘ਜਿਹੜੇ ਬੱਚੇ ਮਿਹਨਤ ਨਹੀਂ ਕਰਦੇ, ਉਹ ਇਮਤਿਹਾਨਾਂ ਸਮੇਂ ਪਛਤਾਉਂਦੇ ਹਨ।’ ਵਾਕ ਵਿੱਚ ‘ਜਿਹੜੇ’ ਸ਼ਬਦ ਕਿਸ ਰੂਪ ਵਿੱਚ ਪ੍ਰਯੋਗ ਹੋਇਆ ਹੈ?
ਸੰਬੰਧਵਾਚਕ ਵਿਸ਼ੇਸ਼ਣ
ਸੰਬੰਧਵਾਚਕ ਪੜਨਾਂਵ
ਪੜਨਾਂਵੀ ਵਿਸ਼ੇਸ਼ਣ
ਨਿਸ਼ਚੇਵਾਚਕ ਪੜਨਾਂਵ
20. ‘ਜ਼ਰੂਰਤਮੰਦ’ ਸ਼ਬਦ ਵਿੱਚ ਆਇਆ ‘ਮੰਦ’ ਪਿਛੇਤਰ ਕਿਸ ਅਰਥ ਨੂੰ ਪ੍ਰਗਟ ਕਰਦਾ ਹੈ?
ਵਾਲਾ
ਭਰਪੂਰ
ਦੇਣ ਵਾਲ਼ਾ
ਪੂਰਾ ਕਰਨ ਵਾਲ਼ਾ