6. ‘ਅੱਜ ਉਹਨੇ ਚਾਰ ਘੰਟੇ ਗਾਉਣ ਦਾ ਰਿਆਜ਼ ਕੀਤਾ।’ ਵਾਕ ਵਿੱਚ ਵਰਤੇ ਗਏ ‘ਅੱਜ ਅਤੇ ਚਾਰ ਘੰਟੇ’ ਕਿਰਿਆ ਵਿਸ਼ੇਸ਼ਣ ਕ੍ਰਮਵਾਰ ਕਿਹੜੀ-ਕਿਹੜੀ ਸ਼੍ਰੇਣੀ ਨਾਲ ਸੰਬੰਧਿਤ ਹਨ?
ਕਾਲਵਾਚਕ-ਕਾਲਵਾਚਕ
ਕਾਲਵਾਚਕ-ਵਿਧਿਵਾਚਕ
ਕਾਲਵਾਚਕ-ਵਿਧੀਵਾਚਕ
ਕਾਲਵਾਚਕ-ਸੰਖਿਆਵਾਚਕ
7. ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਬਦ ਵਿੱਚ ‘ਸਾਰ’ ਪਿਛੇਤਰ ਦੇ ਰੂਪ ਵਿੱਚ ਨਹੀਂ ਆਉਂਦਾ?
ਅਨੁਸਾਰ
ਮਿਲਨਸਾਰ
ਸ਼ਰਮਸਾਰ
ਹੰਢਣਸਾਰ
8. ‘ਕਿਸ’ ਦਾ ਸਹੀ ਬਹੁਵਚਨੀ ਰੂਪ ਦੱਸੋ?
ਕਿੰਨਾਂ
ਕਿਨ੍ਹਾਂ
ਕਿਹੜੇ
ਕੀਹਨੇ
9. ‘ਕਿਹੜੇ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੇ ਨੇਮਾਂ ਨੂੰ ਸਹੀ ਰੂਪ ਵਿਚ ਨਹੀਂ ਲਾਗੂ ਕੀਤਾ ਗਿਆ?
ਧੀਏ, ਇਸ ਤਰ੍ਹਾਂ ਰੁੱਖਾ ਨਹੀਂ ਬੋਲੀਦਾ।
ਅਸੀਂ ਆਪਣੇ ਖੇਤ ‘ਚ ਹੀ ਰਹਿੰਦੇ ਹਾਂ।
“ਮਾਤਾ ਜੀ ਮੈਂ ਜਮਾਤ ਵਿਚੋਂ ਪਹਿਲੇ ਸਥਾਨ ‘ਤੇ ਆਈ ਹਾਂ।”
ਨਾਨਕ ਸਿੰਘ ਰਚਿਤ ਨਾਵਲ ‘ਚਿੱਟਾ ਲਹੂ' ਹੈ।
10. ਕਿਰਨ ਨੇ ਆਪਣੇ ਘਰ ਆਏ ਬੰਦਿਆਂ ਤੋਂ ਪੁੱਛਿਆ ਤੁਸੀਂ ਕਿਹੜੇ ਵਿਭਾਗ ਵਿੱਚ ਮੁਲਾਜ਼ਮ ਹੋ
ਨਿਮਨਲਿਖਿਤ ਵਿਕਲਪਾਂ ਵਿੱਚੋਂ ਉਪਰੋਕਤ ਵਾਕ ਦੇ ਸਹੀ ਵਿਸਮਕ ਚਿੰਨ੍ਹਾਂ ਵਾਲ਼ੇ ਵਿਕਲਪ ਨੂੰ ਚੁਣੋ।
“ਕਿਰਨ ਨੇ ਆਪਣੇ ਘਰ ਆਏ ਬੰਦਿਆਂ ਤੋਂ ਪੁੱਛਿਆ" ਤੁਸੀਂ ਕਿਹੜੇ ਵਿਭਾਗ ਵਿੱਚ ਮੁਲਾਜ਼ਮ ਹੋ!
ਕਿਰਨ ਨੇ ਆਪਣੇ ਘਰ ਆਏ ਬੰਦਿਆਂ ਤੋਂ ਪੁੱਛਿਆ “ਤੁਸੀਂ ਕਿਹੜੇ ਵਿਭਾਗ ਵਿੱਚ ਮੁਲਾਜ਼ਮ ਹੋ?"
ਕਿਰਨ ਨੇ ਆਪਣੇ ਘਰ ਆਏ ਬੰਦਿਆਂ ਤੋਂ ਪੁੱਛਿਆ, “ਤੁਸੀਂ ਕਿਹੜੇ ਵਿਭਾਗ ਵਿੱਚ ਮੁਲਾਜ਼ਮ ਹੋ?”
ਕਿਰਨ ਨੇ ਆਪਣੇ ਘਰ ਆਏ, ਬੰਦਿਆਂ ਤੋਂ ਪੁੱਛਿਆ, “ਤੁਸੀਂ ਕਿਹੜੇ ਵਿਭਾਗ ਵਿੱਚ ਮੁਲਾਜ਼ਮ ਹੋ?”