21. ਜਿਹੜੇ ਇਕਵਚਨ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਬਿਹਾਰੀ ਆਉਂਦੀ ਹੈ, ਉਹਨਾਂ ਦਾ ਇਕਵਚਨ ਇਸਤਰੀਲਿੰਗ ਰੂਪ ਕਿਵੇਂ ਬਣਦਾ ਹੈ?
ਈ ਪਿਛੇਤਰ ਲਗਾ ਕੇ
ਅਣ/ਅਨ ਪਿਛੇਤਰ ਲਗਾ ਕੇ
ਣੀ ਪਿਛੇਤਰ ਲਗਾ ਕੇ
ੜੀ ਪਿਛੇਤਰ ਲਗਾ ਕੇ
22. ਕਿਹੜੇ ਵਾਕ ਵਿਚ ਵਿਸਰਾਮ ਚਿੰਨ੍ਹਾਂ ਦੀ ਸਹੀ ਵਰਤੋਂ ਹੋਈ ਹੈ?
ਹੈਂ ਹੈਂ, ਇਹ ਕੀ ਭਾਣਾ ਵਾਪਰ ਗਿਆ?
ਹੈਂ ਹੈਂ! ਇਹ ਕੀ ਭਾਣਾ ਵਾਪਰ ਗਿਆ?
ਹੈਂ! ਹੈਂ!! ਇਹ ਕੀ ਭਾਣਾ ਵਾਪਰ ਗਿਆ?
ਹੈਂ!! ਇਹ ਕੀ ਭਾਣਾ ਵਾਪਰ ਗਿਆ?
23. ਕਿਹੜਾ ਵਰਗ ਸ਼ੁੱਧ ਸ਼ਬਦਾਂ ਦਾ ਹੈ?
ਅਦਕਰ, ਸੁਨਿਹਰਾ, ਗਿਨਣਾ
ਈਮਾਨਦਾਰ, ਜਾਸੂਸ, ਚਾਲਾਕ
ਬਾਰੀਕ, ਸੰਯਮ, ਬਗ਼ੀਚਾ
ਰਸਾਇਣ, ਬਜ਼ਾਰ, ਕੇਂਦਰ
24. ਪੰਜਾਬੀ ਵਾਕ ਬਣਤਰ ਅਨੁਸਾਰ ਸ਼ੁੱਧ ਵਾਕ ਦੀ ਪਛਾਣ ਕਰੋ:
ਉਹ ਅਕਸਰ ਆਉਂਦਾ ਰਹਿੰਦਾ ਇਥੇ।
ਉਹ ਇਥੇ ਅਕਸਰ ਆਉਂਦਾ ਰਹਿੰਦਾ।
ਉਹ ਇਥੇ ਅਕਸਰ ਆਉਂਦਾ ਰਹਿੰਦਾ ਹੈ।
ਇਥੇ ਅਕਸਰ ਆਉਂਦਾ ਰਹਿੰਦਾ ਉਹ।
25. ਅੰਕ 89 ਦਾ ਸਹੀ ਪੰਜਾਬੀ ਉਚਾਰਨ ਕੀ ਹੈ?
ਉਣਾਸੀ
ਉਣੱਤਰ
ਉਣਾਨਵੇਂ
ਉਨਿੰਨਵੇਂ