1. ਹੇਠ ਲਿਖੇ ਨਾਵ ਸ਼ਬਦਾਂ ਵਿੱਚੋਂ ਕਿਸ ਦੇ ਸਧਾਰਨ ਸਥਿਤੀ ਵਿੱਚ ਇੱਕਵਚਨ ਅਤੇ ਬਹੁਵਚਨ ਰੂਪ ਸਮਾਨ ਰਹਿੰਦੇ ਹਨ?
ਜੱਥਾ
ਸਭਾ
ਇੱਜੜ
ਟੋਲੀ
2. ਹੇਠ ਲਿਖੇ ਸ਼ਬਦ-ਸਮੂਹਾਂ ਵਿੱਚੋਂ ਕਿਹੜੇ ਸਮੂਹ ਵਿਚਲੇ ਸਬਦਾਂ ਦਾ ਲਿੰਗ ਨਹੀਂ ਬਦਲਦਾ?
ਬੱਤਖ, ਜੂੰ, ਮੱਛਰ, ਸੇਹ
ਮੁਟਿਆਰ, ਚਮਚਾ, ਲੁਟੇਰਾ, ਮੇਲਣ
ਪੰਜਾਬੀ, ਮਲਵਈ, ਪੁਆਧੀ, ਹਲਵਾਈ
ਫੁਫੇਹਸ, ਭਣੇਵਾਂ, ਅੰਮਾ, ਪਤੀਹਸ
3. ‘ਨਹੀਂ ਤੁਸੀਂ ਇਸ ਤਰ੍ਹਾਂ ਬਿਨਾਂ ਕੁੱਝ ਖਾਧੇ ਪੀਤੇ ਨਹੀਂ ਜਾ ਸਕਦੇ ਸੁਆਣੀ ਨੇ ਕਿਹਾ’, ਵਾਕ ਦਾ ਸਹੀ ਵਿਰਾਮ-ਚਿੰਨ੍ਹਾਂ ਵਾਲਾ ਰੂਪ ਕਿਹੜਾ ਹੈ?
ਨਹੀਂ ਤੁਸੀਂ ਇਸ ਤਰਾਂ ਬਿਨਾਂ ਕੁੱਝ ਖਾਧੇ ਪੀਤੇ ਨਹੀਂ ਜਾ ਸਕਦੇ, ਸੁਆਣੀ ਨੇ ਕਿਹਾ।
"ਨਹੀਂ, ਤੁਸੀਂ ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ", ਸੁਆਣੀ ਨੇ ਕਿਹਾ।
‘ਨਹੀਂ ;ਤੁਸੀਂ ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ।’ ਸੁਆਣੀ ਨੇ ਕਿਹਾ?
ਨਹੀਂ, ਤੁਸੀਂ ਇਸ ਤਰ੍ਹਾਂ ਬਿਨਾਂ ਕੁਝ ਖਾਧੇ-ਪੀਤੇ ਨਹੀਂ ਜਾ ਸਕਦੇ; ਸੁਆਣੀ ਨੇ ਕਿਹਾ।
4. ਛੁੱਟ ਮਰੋੜੀ (') ਵਿਰਾਮ ਚਿੰਨ੍ਹ ਦੀ ਸਹੀ ਵਰਤੋਂ ਵਾਲਾ ਵਾਕ ਕਿਹੜਾ ਹੈ?
ਸਾਡੇ ਸਕੂਲ ਵਿੱਚ ਪੰਜਾਬੀ 'ਤੇ ਅੰਗਰੇਜ਼ੀ ਦੇ ਅਖ਼ਬਾਰ ਹੀ ਆਉਦੇ ਹਨ।
ਸਿਦਕ 'ਤੇ ਸਿਰੜ ਨਾਲ ਹੀ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ।
ਅਸੀਂ ਤਾਂ ਉੱਪਰਲੀ ਮੰਜ਼ਲ 'ਤੇ ਰਹਿੰਦੇ ਹਾਂ।
ਤੂੰ ਤਾਂ ਸਾਨੂੰ ਦੱਸਿਆ `ਈ ਨਹੀਂ।
5. ਹੇਠ ਲਿਖੇ ਵਾਕਾਂ ਵਿੱਚੋਂ ਸ਼ੁੱਧ ਸ਼ਬਦ-ਜੋੜ ਵਾਲਾ ਵਾਕ ਪਛਾਣੋ:
ਵਿਦਿਆਰਥੀਆਂ ਨੇ ਸਫ਼ਾਈ ਕਰਕੇ ਸਕੂਲ ਨੂੰ ਸਜ਼ਾ ਦਿੱਤਾ।
ਵਿਦਿਆਰਥੀਆਂ ਨੇ ਸਫ਼ਾਈ ਕਰਕੇ ਸਕੂਲ ਨੂੰ ਸੱਜਾ ਦਿੱਤਾ।
ਵਿਦਿਆਰਥੀਆਂ ਨੇ ਸਫ਼ਾਈ ਕਰਕੇ ਸਕੂਲ ਨੂੰ ਸਜ਼ਾਅ ਦਿੱਤਾ।
ਵਿਦਿਆਰਥੀਆਂ ਨੇ ਸਫ਼ਾਈ ਕਰ ਕੇ ਸਕੂਲ ਨੂੰ ਸਜਾ ਦਿੱਤਾ।