6. ਹੇਠ ਲਿਖੇ ਵਾਕਾਂ ਵਿੱਚੋਂ ਸ਼ੁੱਧ ਵਾਕ ਕਿਹੜਾ ਹੈ?
ਉਸ ਨੇ ਖਚਾਖਚ ਲੋਕਾਂ ਨਾਲ ਭਰੇ ਹਾਲ ਵਿੱਚ ਭਾਸ਼ਣ ਦਿੱਤਾ।
ਉਸ ਨੇ ਲੋਕਾਂ ਨਾਲ ਭਰੇ ਹਾਲ ਵਿਚ ਖਚਾਖਚ ਭਾਸਣ ਦਿੱਤਾ।
ਉਸ ਨੇ ਲੋਕਾਂ ਨਾਲ ਖਚਾਖਚ ਭਰੇ ਹਾਲ ਵਿੱਚ ਭਾਸ਼ਣ ਦਿੱਤਾ।
ਉਸ ਨੇ ਖਚਾਖਚ ਲੋਕਾਂ ਨਾਲ ਭਰੇ ਹਾਲ ਵਿਚ ਭਾਸਨ ਦਿੱਤਾ।
7. ਹੇਠ ਲਿਖੇ ਵਾਕਾਂ ਵਿੱਚੋਂ ਕਿਹੜਾ ਵਾਕ ਵਿਆਕਰਨਿਕ ਪੱਖੋਂ ਸ਼ੁੱਧ ਹੈ?
ਸਾਰੀ ਜਮਾਤ ਦੀ ਕੁੜੀਆਂ ਖੇਡ ਰਹੀ ਸਨ।
ਸਾਰੀ ਜਮਾਤ ਦੇ ਮੁੰਡੇ ਅਤੇ ਕੁੜੀਆਂ ਸਰਕਸ ਵੇਖਣ ਗਏ।
ਸਾਰੇ ਮੁੰਡੇ ਅਤੇ ਕੁੜੀਆਂ ਕਿਤਾਬਾਂ ਪੜ੍ਹ ਰਹੀਆਂ ਸਨ।
ਅੱਜ ਕੱਲ੍ਹ ਮੁੰਡੇ ਹੀ ਨਹੀਂ, ਸਗੋਂ ਕੁੜੀਆਂ ਵੀ ਖੇਡਾਂ ਵਿੱਚ ਹਿੱਸਾ ਲੈਂਦੇ ਹਨ।
8. ਅੰਗਰੇਜ਼ੀ ਸ਼ਬਦ Superintendent ਦਾ ਸ਼ੁੱਧ ਪੰਜਾਬੀ ਰੂਪ ਕਿਹੜਾ ਹੈ?
ਸੂਪਰਡੈਂਟ
ਸੁਪਰਡੈਂਟ
ਸੁਪਰਿਨਟੈਂਨਡੈਂਟ
ਸਪਰਡੈਂਟ
9. ਹੇਠ ਲਿਖੇ ਦੇਸੀ ਮਹੀਨਿਆਂ ਵਿਚੋਂ ਕਿਸ ਦਾ ਰੂਪ ਸ਼ੁੱਧ ਪੰਜਾਬੀ ਨਹੀਂ ਹੈ?
ਸੌਣ
ਚੇਤ
ਭਾਦੋਂ
ਮੱਘਰ
10. ਹੇਠ ਲਿਖੇ ਦਿਨਾਂ ਦੇ ਨਾਵਾਂ ਵਿੱਚੋਂ ਕਿਹੜਾ ਨਾਂਵ ਸ਼ੁੱਧ ਪੰਜਾਬੀ ਹੈ?
ਰਵੀਵਾਰ
ਗੁਰੂਵਾਰ
ਜ਼ੁੰਮਾ
ਸ਼ੁੱਕਰਵਾਰ