11. ਹੇਠ ਲਿਖੇ ਵਿਕਲਪਾਂ ਵਿੱਚੋਂ ‘ਜੜੀ ----- ਦੇਣਾ’ ਮੁਹਾਵਰੇ ਦਾ ਵਿਚਲਾ ਹਿੱਸਾ ਕੀ ਹੈ?
ਪਾਣੀ
ਤੇਲ
ਮਿੱਟੀ
ਦੁਆਈ
12. ‘ਉਹ ਬਿਟ ਬਿਟ ਤੱਕੇ ਨੀ, ਮੈਂ ਖਿੜ ਖਿੜ ਹੱਸਾਂ ਨੀ, ਉਹ ਮੁੜ ਮੁੜ ਪੁੱਛੇ ਨੀ, ਮੈਂ ਗੱਲ ਨਾ ਦੱਸਾਂ ਨੀ, ਇਨ੍ਹਾਂ ਕਾਵਿ ਸਤਰਾਂ ਵਿੱਚ ਮੁਹਾਵਰੇਦਾਰ ਵਾਕੰਸ਼ ਕਿਹੜਾ ਹੈ:
ਬਿਟ ਬਿਟ ਤੱਕੇ
ਖਿੜ ਖਿੜ ਹੱਸਾਂ
ਮੁੜ ਮੁੜ ਪੁੱਛੇ
ਗੱਲ ਨਾ ਦੱਸਾਂ
13. ‘ਕੱਲ੍ਹ ਨਾਮ ਕਾਲ ਦਾ ਏ’ ਅਖਾਣ ਦੀ ਵਰਤੋਂ ਕਿਸ ਪ੍ਰਸੰਗ ਵਿੱਚ ਕੀਤੀ ਜਾਂਦੀ ਹੈ?
ਸਮੇਂ ਦਾ ਕੋਈ ਭਰੋਸਾ ਨਹੀਂ ਹੁੰਦਾ।
ਬੀਤੇ ਵੇਲੇ ਦਾ ਕੁਝ ਵੀ ਪਤਾ ਨਹੀਂ ਹੁੰਦਾ
ਕੱਲ੍ਹ ਦਾ ਅਰਥ ਕਾਲ ਹੈ।
ਅੱਜ ਦਾ ਕੰਮ ਅੱਜ ਹੀ ਕਰੋ, ਅੱਗੇ ਨਾ ਪਾਓ
14. ‘ਗੱਲੀਂ-ਬਾਤੀਂ ਮੈਂ ਵੱਡੀ ਕਰਤੂਤੀਂ ਵੱਡੀ ----’ ਅਖਾਣ ਦਾ ਪਿਛਲਾ ਹਿੱਸਾ ਹੇਠ ਲਿਖੇ ਵਿਕਲਪਾਂ ਵਿੱਚੋਂ ਕਿਹੜਾ ਹੈ?
ਜਿਠਾਣੀ
ਦਰਾਣੀ
ਸਠਿਆਣੀ
ਮਹਾਂਰਾਣੀ
15. ‘ਕਾਲਿਆਂ ਚੰਮਾਂ ਨੂੰ ਰੋਨੀ ਹੈ, ਏਥੇ ਕਲਗੀਆਂ ਵਾਲੇ ਲੱਦ ਗਏ’ ਅਖਾਣ ਦਾ ਅਰਥ ਹੈ:
ਜਦੋਂ ਕਿਸੇ ਨੂੰ ਆਪਣੀ ਕੀਮਤੀ ਚੀਜ਼ ਦੇ ਗੁਆਚਣ ਦਾ ਦੁੱਖ ਦੂਸਰੇ ਦੀ ਮਾੜੀ ਚੀਜ਼ ਦੇ ਮੁਕਾਬਲੇ ਜ਼ਿਆਦਾ ਹੋਵੇ।
ਜਦੋਂ ਕਿਸੇ ਨੂੰ ਆਪਣੀ ਵਿਲੱਖਣ ਚੀਜ਼ ਦੇ ਗੁਆਚਣ ਦਾ ਦੁੱਖ ਦੂਸਰੇ ਦੀ ਨਿਕੰਮੀ ਚੀਜ਼ ਦੇ ਮੁਕਾਬਲੇ ਜ਼ਿਆਦਾ ਹੋਵੇ।
ਜਦੋਂ ਕਿਸੇ ਨੂੰ ਆਪਣੇ ਬਹੁਤੇ ਨੁਕਸਾਨ ਦਾ ਦੁੱਖ ਦੂਜੇ ਦੇ ਥੋੜ੍ਹੇ ਨੁਕਸਾਨ ਦੇ ਮੁਕਾਬਲੇ ਵਧੇਰੇ ਹੋਵੇ।
ਜਦੋਂ ਕਿਸੇ ਨੂੰ ਆਪਣਾ ਥੋੜ੍ਹਾ ਨੁਕਸਾਨ ਦੂਜੇ ਦੇ ਬਹੁਤੇ ਨੁਕਸਾਨ ਤੋਂ ਵਧੇਰੇ ਜਾਪੇ।