46. ਪੰਜਾਬੀ ਭਾਸ਼ਾ ਵਿਚ ਬਿਨਾਂ ਰੂਪ ਬਦਲੇ ਤੋਂ ਅਪਣਾਏ ਗਏ ਦੂਸਰੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ?
ਤਤਸਮ
ਤਦਭਵ
ਸਾਰਥਕ
ਨਿਰਾਰਥਕ
47. ਨਾਂਵ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ?
ਕਿਰਿਆ
ਵਿਸ਼ੇਸ਼ਣ
ਯੋਜਕ
ਪੜਨਾਂਵ
48. ਜਦੋਂ ਕਿਸੇ ਦੇ ਜ਼ੁਲਮ ਅਤੇ ਬਰਬਾਦੀ ਦੀ ਹੱਦ ਹੋਣ ਨਾਲ ਉਸ ਦੀ ਬਰਬਾਦੀ ਤਹਿ ਹੌ ਜਾਵੇ, ਉਦੋਂ ਕਿਹੜਾ ਅਖਾਣ ਵਰਤਿਆ ਜਾਦਾ ਹੈ?
ਖੰਡ ਖੰਡ ਆਖਿਆ ਮੂੰਹ ਮਿੱਠਾ ਨਹੀਂ ਹੋ ਜਾਂਦਾ
ਪਾਪ ਦੀ ਬੇੜੀ ਭਰ ਕੇ ਡੁੱਬਦੀ ਹੈ
ਟੋਭੇ ਦਾ ਗਵਾਹ ਡੱਡੂ
ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ
49. ਜਦੋਂ ਇਹ ਦੱਸਣਾ ਹੋਵੇ ਕਿ ਦੁਸ਼ਮਣੀ ਕਰਨ ਵਿਚ ਦੋਵੇਂ ਧਿਰਾਂ ਦਾ ਨੁਕਸਾਨ ਹੁੰਦਾ ਹੈ, ਤਾਂ ਕਿਹੜਾ ਅਖਾਣ ਵਰਤਿਆ ਜਾਂਦਾ ਹੈ ?
ਭੱਜਦਿਆਂ ਨੂੰ ਵਾਹਣ ਇਕੋ ਜਿਹੇ ਹੁੰਦੇ ਨੇ
ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ
ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ
ਜਿਹੜੇ ਗਰਜਦੇ ਨੇ ਉਹ ਬਰਸਦੇ ਨਹੀਂ
50. 'ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖਾਰੇ' ਅਖਾਣ ਕੀ ਸਮਝਾਉਣ ਲਈ ਵਰਤੀ ਜਾਂਦੀ ਹੈ?
ਆਪਣੇ ਘਰ ਵਰਗਾ ਅਰਾਮ ਅਤੇ ਅਨੰਦ ਹੋਰ ਕਿਧਰੇ ਨਹੀਂ ਹੁੰਦਾ
ਆਪਣਾ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ
ਗੱਲਾਂ ਨਾਲ ਹਮਦਰਦੀ ਕਰਨ ਵਾਲੇ ਔਖੇ ਸਮੇਂ ਪਿੱਠ ਵਿਖਾ ਜਾਂਦੇ ਹਨ
ਮਨੁੱਖ ਦਾ ਸੁਭਾਅ ਉਸ ਦੀ ਜੀਵਨ ਸ਼ੈਲੀ ਅਨੁਸਾਰ ਢਲਿਆ ਹੁੰਦਾ ਹੈ