11. ‘ਬੱਚਾ ਤਰ ਖਾ ਰਿਹਾ ਹੈ । ਬੱਚਾ ਦਰਿਆ ਵਿੱਚ ਤਰ ਰਿਹਾ ਹੈ ।’ ਦੂਜੇ ਵਾਕ ਵਿੱਚ 'ਤਰ' ਕਿਹੜੀ ਕਿਸਮ ਦਾ ਸ਼ਬਦ ਹੈ?
ਕਿਰਿਆ
ਨਾਂਵ
ਵਿਸ਼ੇਸ਼ਣ
ਕਿਰਿਆ-ਵਿਸ਼ੇਸ਼ਣ
12. ਹੇਠ ਲਿਖਿਆਂ ਵਿੱਚੋਂ 'ਤਪਦਿਕ' ਦੇ ਅਰਥਾਂ ਨੂੰ ਪ੍ਰਗਟਾਉਣ ਵਾਲ਼ਾ ਸਹੀ ਵਿਕਲਪ ਚੁਣੋ:
ਖੰਘਾਲ
ਖੰਘਾਰ
ਖੰਘ-ਤਾਪ
ਤਫ਼ਸੀਰ
13. ਸ਼ੁੱਧ ਵਾਕ ਚੁਣੋ:
ਵਿਦਿਆਰਥੀਆਂ ਨੇ ਸਫਾਈ ਕਰਕੇ ਸਕੂਲ ਨੂੰ ਸੋਜਾ ਦਿੱਤਾ
ਵਿਦਿਆਰਥਿਆਂ ਨੇ ਸਫਾਈ ਕਰਕੇ ਸਕੂਲ ਨੂੰ ਸਿਜਾ ਦਿੱਤਾ
ਵਿਦਿਆਰਥਿਆਂ ਨੇ ਸਫਾਈ ਕਰਕੇ ਸਕੂਲ ਨੂੰ ਸੁਜਾ ਦਿੱਤਾ
ਵਿਦਿਆਰਥੀਆਂ ਨੇ ਸਫਾਈ ਕਰਕੇ ਸਕੂਲ ਨੂੰ ਸਜਾ ਦਿੱਤਾ
14. ਸਹੀ ਸ਼ਬਦ-ਜੋੜ ਚੁਣੋ:
ਖੁਸ਼ਖਲਕ
ਖ਼ੁਸ਼ਖਲਕ
ਖ਼ੁਸ਼ਖ਼ਲਕ
ਖੁਸ਼ਖ਼ਲਕ
15. ਹੇਠ ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਸ਼ਬਦ 'Crimson' ਦੇ ਅਰਥਾਂ ਨੂੰ ਪ੍ਰਗਟਾਉਂਦਾ ਹੈ?
ਕਿਰਮਚੀ
ਕਿਰਕਰੀ
ਕਿਰਕ
ਕਿਰਚ