46. ਹੇਠ ਦਿੱਤੇ ਵਿਕਲਪਾਂ ਵਿੱਚੋਂ ਮੁਹਾਵਰਾ: 'ਨੱਕ ਨਮੂਜ਼ ਰੱਖਣਾ' ਲਈ ਕਿਹੜਾ ਅਰਥ ਸਹੀ ਹੋਵੇਗਾ?
ਕਿਸੇ ਨੂੰ ਵਧੀਕੀ ਕਰਨ ਤੋਂ ਰੋਕ ਲੈਣਾ
ਧਰਮ ਦਾ ਖ਼ਿਆਲ ਰੱਖਣਾ
ਤਰਲੇ ਕਰਵਾਉਣਾ
ਤੋਬਾ ਕਰਨੀ
47. ਅਖਾਣ: 'ਖਾਵੇ ਬੱਕਰੀ ਵਾਂਗ, ਸੁੱਕੇ ਲੱਕੜੀ ਵਾਂਗ' ਕਿਹੜੇ ਮੌਕੇ ਵਰਤਿਆ ਜਾਂਦਾ ਹੈ?
ਉਦੋਂ ਜਦੋਂ ਕੋਈ ਬੰਦਾ ਆਪਣੀ ਕੰਜੂਸਾਂ ਵਾਲ਼ੀ ਹਰਕਤ ਉੱਤੇ ਆਪਣੇ-ਆਪ ਨੂੰ ਸਿਆਣਾ ਪ੍ਰਗਟ ਕਰੇ
ਉਦੋਂ ਜਦੋਂ ਕੋਈ ਰੱਜ ਕੇ ਖਾਣ ਮਗਰੋਂ ਫੇਰ ਖਾਣ ਦੀ ਰੁਚੀ ਦੀ ਨਿੰਦਾ ਕਰਦਾ ਹੈ
ਉਦੋਂ ਜਦੋਂ ਕੋਈ ਗ਼ਰੀਬ ਜਾਂ ਅਣ-ਸਰਦਾ ਆਦਮੀ ਫੋਕੀਆਂ ਫੂਟਾਂ ਮਾਰੇ ਉਦੋਂ ਕਹਿੰਦੇ ਹਨ
ਭਾਵ ਚੰਗੀਆਂ ਖੁਰਾਕ ਖਾਣ ਵਾਲ਼ਾ ਬੰਦਾ ਹੀ ਚੰਗੀ ਤਰ੍ਹਾਂ ਕੰਮ ਕਰ ਸਕਦਾ ਹੈ
48. ‘ਜਦੋਂ ਪੱਲੇ ਪੈਸੇ ਨਾ ਹੋਣ ਜਾਂ ਕਿਸੇ ਚੀਜ਼ ਦੀ ਲੋੜ ਨਾ ਹੋਵੇ, ਉਦੋਂ ਉਹ ਸਸਤੇ ਮੁੱਲ ਵੀ ਮਹਿੰਗੀ ਜਾਪਦੀ ਹੈ ਤੇ ਜਦੋਂ ਲੋੜ ਹੋਵੇ ਉਹ ਮਹਿੰਗੇ ਮੁੱਲ ਵੀ ਸਸਤੀ ਜਾਪਦੀ ਹੈ।’ ਇਸ ਸਥਿਤੀ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਅਖਾਣ ਵਰਤਿਆ ਜਾਵੇਗਾ?
ਟੱਪਾ ਜਿਮੀਂ ਤੇ ਨਾਂ ਜ਼ਿਮੀਂਦਾਰ
ਟਕੇ ਸਹਿਆ ਮਹਿੰਗਾ ਤੇ ਰੁਪਏ ਸਹਿਆ ਸਸਤਾ
ਟਟੂਆ ਖਾ ਗਿਆ ਬਟੂਆ, ਫਿਰ ਟਟੂਏ ਦਾ ਟਟੂਆ
ਟਾਟ ਦੀ ਜੁੱਲੀ ਰੇਸ਼ਮ ਦਾ ਬਖ਼ੀਆ
49. ਜਿਸ ਮੌਕੇ ਅਖਾਣ: 'ਚੂਹਿਆਂ ਕੋਲੋਂ ਡਰੇ ਨਾਂ ਸ਼ੇਰ ਸਿੰਘ' ਵਰਤਿਆ ਜਾਂਦਾ ਹੈ, ਉਸੇ ਮੌਕੇ ਹੋਰ ਕਿਹੜਾ ਅਖਾਣ ਵਰਤਿਆ ਜਾ ਸਕਦਾ ਹੈ? ਦਿੱਤੇ ਗਏ ਵਿਕਲਪਾਂ ਵਿੱਚੋਂ ਚੁਣੋ:
ਚੂਹਿਆਂ ਕੋਲੋਂ ਡਰੇ ਤੇ ਲੱਠ-ਮਾਰਾਂ ਵਿੱਚ ਨਾਂ
ਚੁੱਲਾ ਪੁੱਟ ਕੇ ਖਾ ਜਾਏ, ਨਾਂ ਸੰਤੋਖ ਸਿੰਘ
ਚੂਹਿਆਂ ਦੇ ਡਰੋਂ ਘਰ ਨਹੀਂ ਛੱਡ ਦਈਦੇ
ਚੂਨੇ ਗੱਚ ਕਬਰ ਮੁਰਦਾ ਬੇਈਮਾਨ
50. ਹੇਠ ਲਿਖਿਆਂ ਵਿੱਚੋਂ ਕਿਹੜਾ ਅਗੇਤਰ ਲੱਗਣ ਨਾਲ਼ 'ਦਲੀਲ' ਸ਼ਬਦ ਨਾਂਵ ਤੋਂ ਵਿਸ਼ੇਸ਼ਣ ਅਤੇ ਕਿਰਿਆ ਵਿਸ਼ੇਸ਼ਣ ਦੋਵੇਂ ਬਣ ਜਾਵੇਗਾ?
ਬੇ
ਬਾ
ਨਿਰ
ਗ਼ੈਰ