31. ਗੁਰਮੁਖੀ ਦੇ ਕਿਹੜੇ ਅੱਖਰ ਪੰਜਾਬੀ ਭਾਸ਼ਾ ਦੀ ਸੁਰਾਤਮਕਤਾ ਨੂੰ ਪ੍ਰਗਟ ਕਰਦੇ ਹਨ।
ਓ ਅ ੲ ਹ
ਕ ਖ ਗ ਘ
ਘ ਡ ਢ ਧ
ਓ ਅ ੲ ਵ
32. ਹੇਠ ਲਿਖਿਆਂ ਵਿਚੋਂ ਕਿਹੜਾ ਸਮੁੱਚਾ ਸ਼ਬਦ ਸਮੂਹ ਪੰਜਾਬੀ ਭਾਸ਼ਾ ਵਿਚਲੇ ਸੰਜੋਗਾਤਮਕ ਰੁਝਾਨ ਨੂੰ ਪ੍ਰਗਟ ਕਰਦਾ ਹੈ।
ਕਰਕੇ, ਘਰ ਤੋਂ, ਕਿੱਥੇ ਤੋਂ, ਚੱਲਿਐ
ਖੜ੍ਹਿਐ, ਸੁੱਤਾ ਪਿਆ, ਮਚਲੈ, ਤੁਰਦਿਆਂ
ਮਸਤਿਐ, ਕਦੋਂ, ਪਿਆ ਹੈ, ਉੱਠਿਐ
ਘਰੋਂ, ਚੱਲਿਐ, ਦੂਰੋਂ, ਮੈਥੋਂ
33. ਟਕਸਾਲੀ ਭਾਸ਼ਾ ਦੇ ਸਰੂਪ ਤੇ ਕਾਰਜ ਬਾਰੇ ਕਿਹੜਾ ਕਥਨ ਸਹੀ ਹੈ?
ਉਹ ਭਾਸ਼ਾ ਜਿਹੜੀ ਦਮਦਮੀ ਟਕਸਾਲ ਵੱਲੋਂ ਪ੍ਰਵਾਣਿਤ ਹੈ ਅਤੇ ਸਾਰੇ ਸਿੱਖਾਂ ਵੱਲੋਂ ਧਾਰਮਿਕ ਕਿਰਿਆਵਾਂ ਸਮੇਂ ਵਰਤੀ ਜਾਂਦੀ ਹੈ।
ਉਹ ਭਾਸ਼ਾ ਜਿਹੜੀ ਆਮਦਨ ਤੇ ਮਰਚੇ ਆਦਿ ਦਾ ਹਿਸਾਬ ਰੱਖ ਲਈ ਸਰਕਾਰੀ ਵਿੱਤ ਵਿਭਾਗ ਵਿੱਚ ਵਰਤੀ ਜਾਂਦੀ ਹੈ।
ਉਹ ਭਾਸ਼ਾ ਜਿਹੜੀ ਬੋਲਾਂ ਨੂੰ ਉਚੇਚੇ ਤੌਰ ਉੱਤੇ ਲਿਖਣ ਲਈ, ਸਿੱਖਿਆ, ਸਾਹਿਤ ਅਤੇ ਸੰਸਥਾਈ ਪੱਧਰ 'ਤੇ ਵਰਤੀ ਜਾਂਦੀ ਹੈ।
ਜਿਹੜੀ ਤਾਸ਼ਾ ਸਰਕਾਰੇ ਦਰਬਾਰੇ ਅਧਿਕਾਰੀਆਂ ਵੱਲੋਂ ਦਫ਼ਤਰੀ ਕੰਮਕਾਜ ਲਈ ਬਣਾਈ, ਅਧਿਕਾਰਿਕ ਤੌਰ 'ਤੇ ਪ੍ਰਵਾਨ ਕੀਤੀ ਅਤੇ ਵਰਤੀ ਜਾਂਦੀ ਹੈ।
34 ਆਈ ਊ ਆ (ਆਈ ਹੋਈ ਹੈ) ਅਤੇ ਗਏ ਓ ਆ (ਗਏ ਹੋਏ ਹਨ) ਕਿਰਿਆ ਵਾਕੰਸ ਪੰਜਾਬੀ ਦੀ ਕਿਸ ਉਪ-ਭਾਸ਼ਾ ਨਾਲ ਸੰਬੰਧਿਤ ਹਨ।
ਪੁਆਧੀ
ਦੁਆਬੀ
ਮਲਵਈ
ਮਾਝੀ
35. ਇੱਕ ਰਾਜਨੀਤਕ ਇਕਾਈ ਵਜੋਂ ਪੰਜਾਬ ਦਾ ਨਾਮਕਰਨ ਕਿਸ ਬਾਦਸਾਹ ਦੇ ਰਾਜ ਸਮੇਂ ਕੀਤਾ ਗਿਆ।
ਇਬਰਾਹੀਮ ਲੋਧੀ
ਬਾਬਰ
ਅਕਬਰ
ਮਹਾਰਾਜਾ ਰਣਜੀਤ ਸਿੰਘ