41. 'ਵਰ੍ਹੀਣਾ' ਕਦੋਂ ਮਨਾਇਆ ਜਾਂਦਾ ਹੈ?
ਬੱਚੇ ਦੇ ਜਨਮ ਤੋਂ ਵਰ੍ਹੇ ਪਿੱਛੋਂ
ਮੋਏ ਪ੍ਰਾਣੀ ਨਮਿੱਤ ਵਰ੍ਹੇ ਪਿੱਛੋਂ
ਵਿਆਹ ਤੋਂ ਵਰ੍ਹੇ ਪਿੱਛੋਂ
ਜਦੋਂ ਸੁੱਖਾਂ ਸੁੱਖਣ ਬਾਅਦ ਮੀਂਹ ਵਰ੍ਹੇ
42 ਉਸ ਨੂੰ ਜਾਂਦੇ ਹੋਏ ਮੈਂ ਦੇਖਿਆ ਜਦੋਂ ਉਸ ਨੇ ਯਕੀਨ ਨਾਲ ਕਿਹਾ ਤਾਂ ਮੇਰੇ ਕੋਲ ਮੰਨਣ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ ਪਰ ਮੈਂ ਇਹ ਨਹੀਂ ਦੇਖਿਆ ਕਿ ਉਸ ਦੇ ਹੱਥਾਂ ਵਿੱਚ ਕੀ ਸੀ ਜਦੋਂ ਉਹ ਮੁੜ ਬੋਲਿਆ ਤਾਂ ਮੇਰੇ ਅੰਦਰੋ ਆਵਾਜ਼ ਆਈ ਇਸ ਬੰਦੇ ਉੱਤੇ ਯਕੀਨ ਕੀਤਾ ਜਾ ਸਕਦਾ ਹੈ
“ਉਸ ਨੂੰ ਜਾਂਦੇ ਹੋਏ ਮੈਂ ਦੇਖਿਆ।“ ਜਦੋਂ ਉਸ ਨੇ ਯਕੀਨ ਨਾਲ ਕਿਹਾ ਤਾਂ ਮੇਰੇ ਕੋਲ ਮੰਨਣ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ| ਪਰ ਮੈਂ ਇਹ ਨਹੀਂ ਦੇਖਿਆ ਕਿ ਉਸ ਦੇ ਹੱਥਾਂ ਵਿੱਚ ਕੀ ਸੀ | ਜਦੋਂ ਉਹ ਮੁੜ ਬੋਲਿਆ ਤਾਂ ਮੇਰੇ ਅੰਦਹੋ ਆਵਾਜ ਆਈ ,”ਇਸ ਬੰਦੇ ਉੱਤੇ ਯਕੀਨ ਕੀਤਾ ਜਾ ਸਕਦਾ ਹੈ |”
ਉਸ ਨੂੰ ਜਾਂਦੇ ਹੋਏ ਮੈਂ ਦੇਖਿਆ|”ਜਦੋਂ ਉਸ ਨੇ ਯਕੀਨ ਨਾਲ ਕਿਹਾ ਤਾਂ ਮੇਰੇ ਕੋਲ ਮੰਨਣ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ|” ਪਰ ਮੈਂ ਇਹ ਨਹੀਂ ਦੇਖਿਆ ਕਿ ਉਸ ਦੇ ਹੱਥਾਂ ਵਿੱਚ ਕੀ ਸੀ| ਜਦੋਂ ਉਹ ਮੁੜ ਬੋਲਿਆ ਤਾਂ ਮੇਰੇ ਅੰਦਰੋ ਆਵਾਜ਼ ਆਈ,” ਇਸ ਬੰਦੇ ਉੱਤੇ ਯਕੀਨ ਕੀਤਾ ਜਾ ਸਕਦਾ ਹੈ |”
"ਉਸ ਨੂੰ ਜਾਂਦੇ ਹੋਏ ਮੈਂ ਦੇਖਿਆ।" ਜਦੋਂ ਉਸ ਨੇ ਯਕੀਨ ਨਾਲ ਕਿਹਾ ਤਾਂ ਮੇਰੇ ਕੋਲ ਮੰਨਣ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ। “ਪਰ ਮੈਂ ਇਹ ਨਹੀਂ ਦੇਖਿਆ ਕਿ ਉਸ ਦੇ ਹੱਥਾਂ ਵਿੱਚ ਕੀ ਸੀ।“ ਜਦੋਂ ਉਹ ਮੁੜ ਬੋਲਿਆ ਤਾਂ ਮੇਰੇ ਅੰਦਰੋਂ ਆਵਾਜ਼ ਆਈ, "ਇਸ ਬੰਦੇ ਉੱਤੇ ਯਕੀਨ ਕੀਤਾ ਜਾ ਸਕਦਾ ਹੈ।"
"ਉਸ ਨੂੰ ਜਾਂਦੇ ਹੋਏ ਮੈਂ ਦੱਖਿਆ।“ ਜਦੋਂ ਉਸ ਨੇ ਯਕੀਨ ਨਾਲ ਕਿਹਾ ਤਾਂ ਮੇਰੇ ਕੋਲ ਮੰਨਣ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ। ਪਰ ਮੈਂ ਇਹ ਨਹੀਂ ਦੇਖਿਆ ਕਿ ਉਸ ਦੇ ਹੱਥਾਂ ਵਿੱਚ ਕੀ ਸੀ। ਜਦੋਂ ਉਹ ਮੁੜ ਬੋਲਿਆ ਤਾਂ ਮੇਰੇ ਅੰਦਰੋਂ ਆਵਾਜ ਆਈ, "ਇਸ ਬੰਦੇ ਉੱਤੇ ਯਕੀਨ ਕੀਤਾ ਜਾ ਸਕਦਾ ਹੈ “
43. ਖੋਰ ਪਿਛੇਤਰ ਕਿਹੜੇ ਸ਼ਬਦ ਸਮੂਹ ਨਾਲ ਲੱਗਦਾ ਹੈ?
ਆਦਮ ,ਜਮ੍ਹਾਂ,ਕਦਰ
ਰਿਸ਼ਵਤ, ਤਾਕਤ, ਸ਼ਰਮ,
ਮੁਨਾਫ਼ਾ, ਆਦਮ, ਰਿਸ਼ਵਤ
ਹਰਾਮ, ਦੀਨ, ਚਿਲਮ
44. ਸਭ ਤੋਂ ਉਚੇਰੀ ਖੋਜ-ਡਿਗਰੀ Ph.D. ਨੂੰ ਗੁਰਮੁਖੀ-ਪੰਜਾਬੀ ਵਿੱਚ ਕਿਵੇਂ ਅੰਕਿਤ ਕੀਤਾ ਜਾਂਦਾ ਹੈ
ਪੀ.ਐੱਚ.ਡੀ.
ਪੀਐੱਚਡੀ.
ਪੀ. ਐੱਚਡੀ.
ਪੀਐੱਚ.ਡੀ.
45. ਪੰਜ ਦਰਿਆਵਾਂ ਦੇ ਵਿਚਕਾਰ ਦੀਆਂ ਧਰਤੀਆਂ ਦੇ ਆਧਾਰ 'ਤੇ ਸਮੁੱਚੇ ਪੰਜਾਬ ਨੂੰ ਪੰਜ ਦੁਆਬਾਂ ਵਿੱਚ ਵੱਡਿਆ ਜਾਂਦਾ ਹੈ; ਸਿੰਧ ਸਾਗਰ, ਰਚਨਾ, ਚਜ, ਬਾਰੀ, ਬਿਸਤ ਦੁਆਬ। ਇਹ ਦੱਸੇ ਕਿ ਪੰਜਾਬ ਦਾ ਸ਼ਹਿਰ ਹੁਸ਼ਿਆਰਪੁਰ ਇਨ੍ਹਾਂ ਵਿਚੋਂ ਕਿਸ ਦੁਆਬ ਵਿੱਚ ਪੈਂਦਾ ਹੈ?
ਰਚਨਾ
ਚੱਜ
ਬਾਰੀ
ਬਿਸਤ