21. ਹੇਠ ਦਿੱਤੇ ਵਿਕਲਪਾਂ ਵਿੱਚੋਂ ਮੁਹਾਵਰਾ: 'ਪੈਂਤੜਿਓਂ ਉੱਖੜਨਾ' ਲਈ ਢੁਕਵਾਂ ਅਰਥ ਚੁਣੋ:
ਝਗੜਾ ਖੜ੍ਹਾ ਕਰਨਾ
ਡੋਲ ਜਾਣਾ
ਗਿਣਤੀ ਭੁੱਲ ਜਾਣਾ
ਸਮਝਾ ਸਮਝਾ ਕੇ ਥੱਕ ਜਾਣਾ
22. ਗੁਰਮੁਖੀ ਵਰਨਮਾਲਾ ਦੀ 'ਨਵੀਨ ਟੋਲੀ/ਵਰਗ' ਦੇ ਕਿਹੜੇ ਅੱਖਰ/ਅੱਖਰਾਂ ਦੀ ਵਰਤੋਂ ਸ਼ਬਦ ਦੇ ਅਰੰਭ ਵਿੱਚ ਕਦੇ ਨਹੀਂ ਹੁੰਦੀ ?
ਸ਼ ਤੇ ਗ਼
ਖ਼ ਤੇ ਫ਼
ਜ਼
ਲ਼
23. 'ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਗੁਰੂ ਸਾਹਿਬਾਨ ਦੇ ਸਮੇਂ ਰੱਖੀ ਗਈ ?
ਸ਼੍ਰੀ ਗੁਰੂ ਅਰਜਨ ਦੇਵ ਜੀ
ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਸ਼੍ਰੀ ਗੁਰੂ ਤੇਗ਼ ਬਹਾਦਰ ਜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
24. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ 'ਛਾਪ' ਦਾ ਸਮਾਨਾਰਥਕ ਸ਼ਬਦ ਨਹੀਂ ਹੈ :
ਮੁਹਰ
ਠੱਪਾ
ਛਾਪਾ
ਛਾਪਕ
25. 'ਪ੍ਰਸੰਗਿਕ ਖਰਚੇ' ਲਈ ਅੰਗਰੇਜ਼ੀ ਦਾ ਕਿਹੜਾ ਸ਼ਬਦ ਢੁਕਵਾਂ ਹੈ ?
Incidental Charges
Extra Charges
Branch Incharges
Travel Charges