26. ਜਿਹੜੇ 'ਭਾਵਾਂਸ਼' ਇਕੱਲੇ ਵੀ ਵਰਤੇ ਜਾ ਸਕਣ, ਉਹਨਾਂ ਨੂੰ……………………… ਕਿਹਾ ਜਾਂਦਾ ਹੈ । ਢੁਕਵਾਂ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ ।
ਜੁੜਵੇਂ ਭਾਵਾਂਸ਼
ਬੰਧੇਜੀ ਭਾਵਾਂਸ਼
ਸੁਤੰਤਰ ਭਾਵਾਂਸ਼
ਇਹਨਾਂ ਵਿੱਚੋਂ ਕੋਈ ਵੀ ਨਹੀਂ
27. ਹੇਠ ਦਿੱਤੇ ਵਿਕਲਪਾਂ ਵਿੱਚੋਂ ਮੁਹਾਵਰਾ: 'ਡੁਬਕੂ ਡੁਬਕੂ ਕਰਨਾ' ਲਈ ਕਿਹੜਾ/ਕਿਹੜੇ ਅਰਥ ਸਹੀ ਹੋਵੇਗਾ/ਹੋਣਗੇ ?
ਹੈਰਾਨ ਹੋ ਕੇ ਅੱਖਾਂ ਅੱਡੀ ਵੇਖਣਾ
ਗੋਤੇ ਖਾਣੇ
ਡੂੰਘੀਆਂ ਸੋਚਾਂ ਵਿੱਚ ਗਰਕ ਹੋਣਾ
(a) ਅਤੇ (C) ਦੋਵੇਂ
28. ਹੇਠ ਲਿਖਿਆਂ ਵਿੱਚੋਂ ਸਹੀ ਵਿਰੋਧੀ ਸ਼ਬਦ ਜੋੜਾ ਚੁਣੇ :
ਗੁਪਤ/ਛਿਪਿਆ
ਦਿਨ/ਚਾਨਣ
ਭੰਨਣਾ/ਘੜਨਾ
ਫ਼ਿਕਰ/ਚਿੰਤਾ
29. 'ਜਾਪੁ ਸਾਹਿਬ, ਸਵੱਈਏ. ਅਕਾਲ ਉਸਤਤਿ' ਬਾਣੀਆਂ ਦੇ ਰਚਾਇਤਾ ਕਿਹੜੇ ਗੁਰੂ ਸਾਹਿਬਾਨ ਹਨ ?
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਸ਼੍ਰੀ ਗੁਰੂ ਨਾਨਕ ਦੇਵ ਜੀ
ਗੁਰੂ ਅਰਜਨ ਦੇਵ ਜੀ
ਸ਼੍ਰੀ ਗੁਰੂ ਤੇਗ਼ ਬਹਾਦਰ ਜੀ
30. ਹੇਠ ਲਿਖਿਆਂ ਵਿੱਚੋਂ ਕਿਹੜਾ ਅਗੇਤਰ ਲੱਗਣ ਨਾਲ 'ਵਰਦੀ' ਸ਼ਬਦ ਨਾਂਵ ਤੋਂ ਵਿਸ਼ੇਸ਼ਣ ਬਣ ਜਾਵੇਗਾ:
ਬੇ
ਬਾ
ਸਮ
ਖਾਕੀ