31. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਜੋੜਾ ਵਿਰੋਧਾਰਥਕ ਸ਼ਬਦਾਂ ਦੀ ਮਿਸਾਲ ਪੇਸ਼ ਕਰਦਾ ਹੈ?
ਸੂਮ-ਸਖੀ
ਉਪਮਾ-ਉਸਤਤ
ਘਾਟਾ-ਲਾਭ
ਸੇਜ-ਸਮੇਟਾ
32. ਹੱਸਿਆ ਪੈਣਾ ਮੁਹਾਵਰੇ ਦੇ ਅਰਥ ਹਨ:
ਝੂਠਿਆਂ ਪੈਣਾ
ਖਹਿੜੇ ਪੈਣਾ
ਸਰਮਿੰਦਾ ਹੋਣਾ
ਕਮਜ਼ੋਰ ਪੈਣਾ
33. ਕਿਸ ਸ਼੍ਰੇਣੀ ਦੇ ਨਾਵਾਂ ਦਾ ਬਹੁਵਚਨ ਨਹੀਂ ਬਣਦਾ?
ਨਿੱਜਵਾਚਕ ਨਾਂਵ
ਜਾਤੀਵਾਚਕ ਨਾਂਵ
ਸਮੂਹਵਾਚਕ ਨਾਂਵ
ਭਾਵਵਾਚਕ ਨਾਂਵ
34. 'ਉੱਡਣਹਾਰ' ਸ਼ਬਦ ਦੀ ਕਿਹੜੀ ਸ਼੍ਰੇਣੀ ਹੈ?
ਨਾਂਵ
ਕਿਰਿਆ
ਵਿਸ਼ੇਸ਼ਣ
ਕਿਰਿਆ ਵਿਸ਼ੇਸ਼ਣ
35. ਹੇਠ ਲਿਖੇ ਵਾਕਾਂ ਵਿੱਚੋਂ ਕਿਹੜੇ ਵਾਕ ਦੀ ਕਿਰਿਆ ਅਕਰਮਕ ਹੈ?
ਘਰ ਘਰ ਦੀਵਾਲੀ ਮਨਾਈ ਜਾਵੇਗੀ।
ਮਾਤਾ ਜੀ ਮੰਜੇ ਉੱਤੇ ਬੈਠੇ ਹਨ।
ਬੱਚੇ ਤਮਾਸ਼ਾ ਵੇਖਦੇ ਹਨ।
ਮੁੰਡਾ ਸਵਾਲ ਕੱਢ ਰਿਹਾ ਹੈ।