16. ਮੁਹਾਵਰਾ: ‘ਰੇਖ ਵਿੱਚ ਮੇਖ ਮਾਰਨਾ’ ਲਈ, ਹੇਠ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਅਰਥ ਸਹੀ ਹੋਵੇਗਾ?
ਮਨ ਪ੍ਰੇਰਿਆ ਜਾਣਾ
ਕਿਸਮਤ ਪਲਟਾ ਦੇਣਾ
ਆਸ ਉਮੀਦ ਬਣ ਜਾਣਾ
ਮਨ ਵਿੱਚ ਲਾਲਸਾ ਭਰੀ ਹੋਣਾ
17. ਅਖਾਣ: ‘ਜਿਸ ਦਾ ਭਰਮ ਚਲੇ, ਉਸ ਦੇ ਸਭ ਪੱਲੇ’ ਕਿਹੜੇ ਮੌਕੇ ਵਰਤਿਆ ਜਾਂਦਾ ਹੈ?
ਉਦੋਂ ਜਦੋਂ ਕਿਸੇ ਕਰਤੇ ਧਰਤੇ ਵੱਲੋਂ ਲਾਪਰਵਾਹੀ ਕੀਤੀ ਜਾਵੇ
ਭਾਵ ਲਿੱਸੇ ਢੱਗਿਆਂ ਵਾਲੇ ਕਿਰਸਾਣ ਦੀ ਮਾਲੀ ਹਾਲਤ ਚੰਗੀ ਨਹੀਂ ਹੋ ਸਕਦੀ
ਉਦੋਂ ਜਦੋਂ ਇਹ ਦੱਸਣਾ ਹੋਵੇ ਕਿ ਜੇ ਰੱਬ ਦੀ ਨਜ਼ਰ ਸਵੱਲੀ ਹੋਵੇ ਤਾਂ ਕੋਈ ਵੀ ਵੈਰੀ ਕੁਝ ਨਹੀਂ ਵਿਗਾੜ ਸਕਦਾ
ਉਦੋਂ ਜਦੋਂ ਇਹ ਦੱਸਣਾ ਹੋਵੇ ਕਿ ਜਿਸ ਦੀ ਸਾਖ ਕਾਇਮ ਹੈ, ਉਹ ਗ਼ਰੀਬ ਹੁੰਦਾ ਹੋਇਆ ਵੀ ਅਮੀਰ ਹੈ।
18. ‘ਉਦੋਂ ਜਦੋਂ ਇਹ ਦੱਸਣਾ ਹੋਵੇ ਕਿ ਚੋਰ ਤੇ ਪਖੰਡੀ ਆਦਮੀ ਅਗਲੇ ਦੇ ਜਰਾ ਕੁ ਸੁਚੇਤ ਹੋਣ ‘ਤੇ ਖਿਸਕ ਜਾਦਾਂ ਹੈ’ ਤਾਂ ਉਸ ਸਥਿਤੀ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਅਖਾਣ ਵਰਤਿਆ ਜਾਵੇਗਾ?
ਪਤ ਪਰਤੀਤ ਤੇ ਖਰੀ ਨੀਤ
ਪੱਤਰ ਰਲਿਆ ਨਹੀਂ ਕਿ ਚੋਰ ਚਲਿਆ ਨਹੀਂ
ਪਤ ਖਤਕਿਆ ਤੇ ਬੰਦਾ ਸਰਕਿਆ
ਪਈ ਪਈ ਸੌ ਮੂਲੋਂ ਗਈ
19. ਜਿਸ ਮੌਕੇ ਅਖਾਣ: ‘ਜਿੱਥੇ ਦਰਖ਼ਤ ਨਹੀਂ, ਉੱਥੇ ਰਿੰਡ ਈ ਪਰਧਾਨ ਏ’ ਵਰਤਿਆ ਜਾਂਦਾ ਹੈ, ਉਸੇ ਮੌਕੇ ਹੋਰ ਕਿਹੜਾ ਅਖਾਣ ਵਰਤਿਆਂ ਜਾ ਸਕਦਾ ਹੈ? ਦਿੱਤੇ ਗਏ ਵਿਕਲਪਾਂ ਵਿੱਚੋਂ ਚੁਣੋ:
ਜਿੱਥੇ ਗਾਂ, ਉੱਥੇ ਵੱਛਾ
ਉੱਜੜੇ ਪਿੰਡ ਭੜੋਲਾ ਮਹਿਲ
ਜਿੱਥੇ ਲਾੜਾ, ਉੱਥੇ ਜੰਜ
ਜਿੱਥੇ ਬਲਦੀ ਭਾਹ, ਬਲਦੀ ਓਹਾ ਜਾ
20. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਰੂਪ ਵਿਸ਼ੇਸ਼ਣ ਅਤੇ ਕਿਰਿਆ-ਅੰਸ਼ ਦੋਵੇ ਹੈ?
ਸਾਕਤ
ਸਾਕਾਰ
ਸਾਕਾ
ਸਾਕ